FacebookTwitterg+Mail

ਸ਼ਾਹਰੁਖ ਦੀ ਧੀ ਸੁਹਾਨਾ ਨੂੰ ਮਿਲੀ ਪਹਿਲੀ ਫਿਲਮ, ਲੀਕ ਹੋਈ ਤਸਵੀਰ

suhana khan all set to take bollywood by storm
14 June, 2019 03:43:27 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਸਟਾਰ ਕਿੱਡਸ 'ਚੋਂ ਇਕ ਹੈ। ਸੁਹਾਨਾ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਉਥੇ ਹੀ ਖਾਸ ਗੱਲ ਇਹ ਵੀ ਹੈ ਕਿ ਸੁਹਾਨਾ ਦੀ ਫੈਨ ਫਾਲੋਇੰਡ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ, ਹਰ ਕੋਈ ਬਸ ਇਹੀ ਜਾਣਨਾ ਚਾਹੁੰਦਾ ਹੈ ਕਿ ਸੁਹਾਨਾ ਫਿਲਮਾਂ 'ਚ ਕਦੋ ਡੈਬਿਊ ਕਰਨ ਜਾ ਰਹੀ ਹੈ? ਦੱਸ ਦਈਏ ਕਿ ਸੁਹਾਨਾ ਫਿਲਮਾਂ 'ਚ ਡੈਬਿਊ ਕਰਨ ਕਰ ਰਹੀ ਹੈ। ਦਰਅਸਲ, ਹਾਲ ਹੀ 'ਚ ਇਸ ਫਿਲਮ ਤੋਂ ਸੁਹਾਨਾ ਦੀ ਇਕ ਝਲਕ ਲੀਕ ਹੋਈ ਹੈ। ਹਾਲਾਂਕਿ ਇਹ ਕੋਈ ਬਾਲੀਵੁੱਡ ਫਿਲਮ ਨਹੀਂ ਹੋਵੇਗੀ। ਹਾਲ ਹੀ 'ਚ ਸੁਹਾਨਾ ਖਾਨ ਦੇ ਇਕ ਫੈਨਕਲਬ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸੁਹਾਨਾ ਦੀ ਇਕ ਬਲੈਕ ਐਂਡ ਵਾਈਟ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੁਹਾਨਾ ਖਾਨ ਗਲੈਮਰਸ ਲੁੱਕ 'ਚ ਕਾਰ ਦੀ ਫਰੰਟ ਸੀਟ 'ਤੇ ਬੈਠੀ ਹੋਈ ਹੈ ਅਤੇ ਕੈਮਰੇ ਵੱਲ ਲਗਾਤਾਰ ਦੇਖ ਕੇ ਪੋਜ਼ ਦੇ ਰਹੀ ਹੈ। ਸੁਹਾਨਾ ਦੀ ਇਸ ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕਿਸੇ ਵੀਡੀਓ ਤੋਂ ਸਕ੍ਰੀਨਸ਼ਾਰਟ ਲਿਆ ਗਿਆ ਹੈ।  ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 

ਖਬਰਾਂ ਮੁਤਾਬਕ, ਇਸ ਸ਼ਾਰਟ ਫਿਲਮ ਨੂੰ ਸੁਹਾਨਾ ਦੇ ਦੋਸਤ ਸਕੂਲ 'ਚ ਹੀ ਬਣਾ ਰਹੇ ਹਨ। ਸੁਹਾਨਾ ਨੂੰ ਫਿਲਮਾਂ 'ਚ ਕਾਫੀ ਰੁੱਚੀ ਹੈ ਅਤੇ ਉਹ ਜਲਦ ਹੀ ਬਾਲੀਵੁੱਡ 'ਚ ਵੀ ਐਂਟਰੀ ਕਰ ਸਕਦੀ ਹੈ। ਯੂ. ਕੇ. 'ਚ ਪੜਾਈ ਕਰਨ ਵਾਲੀ ਸੁਹਾਨਾ ਹਮੇਸ਼ਾ ਤੋਂ ਹੀ ਥਿਏਟਰ ਅਤੇ ਫਿਲਮਾਂ ਨੂੰ ਲੈ ਕੇ ਆਪਣਾ ਰੁਝਾਨ ਦਿਖਾਉਂਦੀ ਰਹਿੰਦੀ ਹੈ। ਦੱਸਣਯੋਗ ਹੈ ਕਿ ਸੁਹਾਨਾ ਕਾਫੀ ਗਲੈਮਰਸ ਹੈ। ਕੁਝ ਮਹੀਨੇ ਪਹਿਲਾ ਹੀ ਸੁਹਾਨਾ ਨੇ  ਇਕ ਮਸ਼ਹੂਰ ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾਇਆ ਸੀ। ਸੁਹਾਨਾ ਦੇ ਇਸ ਫੋਟੋਸ਼ੂਟ ਨੂੰ ਕਾਫੀ ਪਸੰਦ ਕੀਤਾ ਗਿਆ। 


Tags: Shah Rukh KhanSuhana KhanInternet ViralInstagramBollywood Celebrity

Edited By

Sunita

Sunita is News Editor at Jagbani.