ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਸਟਾਰਰ ਕਿੱਡਜ਼ 'ਚ ਸ਼ਾਮਲ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸੁਹਾਨਾ ਆਪਣੇ ਇਕ ਦੋਸਤ ਨਾਲ ਪੋਲ ਡਾਂਸ ਕਰਦੀ ਨਜ਼ਰ ਆਈ ਸੀ। ਹੁਣ ਪੋਲ ਡਾਂਸ ਤੋਂ ਬਾਅਦ ਸੁਹਾਨਾ ਦੀ ਇਕ ਹੋਰ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਸੁਹਾਨਾ ਖਾਨ ਆਪਣੇ ਵਿਦੇਸ਼ੀ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆ ਰਹੀ ਹੈ।
ਸੁਹਾਨਾ ਖਾਨ ਇਸ ਤਸਵੀਰ 'ਚ ਰੈੱਡ ਐਂਡ ਬਲੈਕ ਕਲਰ ਦੀ ਡਰੈੱਸ 'ਚ ਕੂਲ ਅੰਦਾਜ਼ 'ਚ ਦਿਖਾਈ ਦਿੱਤੀ। ਵਾਇਰਲ ਹੋ ਰਹੀਆਂ ਤਸਵੀਰਾਂ 'ਚੋਂ ਇਕ ਤਸਵੀਰ 'ਚ ਸੁਹਾਨਾ ਆਪਣੀ ਗਰਲ ਗੈਂਗ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਥੇ ਦੂਜੀ ਤਸਵੀਰ 'ਚ ਸ਼ਰਟਲੈੱਸ ਲੜਕੇ ਨਾਲ ਨਜ਼ਰ ਆ ਰਹੀ ਹੈ। ਸੁਹਾਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਤੱਕ 15 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਸੁਹਾਨਾ ਖਾਨ ਦਾ ਇਹ ਕੂਲ ਅੰਦਾਜ਼ ਦਰਸ਼ਕਾਂ ਨੂੰ ਇੰਨ੍ਹਾਂ ਜ਼ਿਆਦਾ ਪਸੰਦ ਆ ਰਿਹਾ ਹੈ ਕਿ ਲੋਕ ਇਸ 'ਤੇ ਲਗਾਤਾਰ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।
ਦੱਸ ਦਈਏ ਕਿ ਸੁਹਾਨਾ ਖਾਨ ਨੇ ਹਾਲੇ ਤੱਕ ਬਾਲੀਵੁੱਡ ਡੈਬਿਊ ਨਹੀਂ ਕੀਤਾ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਫੈਨਜ਼ ਉਸ ਦੇ ਡੈਬਿਊ ਦੀ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ ਪਰ ਸ਼ਾਹਰੁਖ ਖਾਨ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਅਦਾਕਾਰਾ ਬਣਨਾ ਚਾਹੁੰਦੀ ਹੈ। ਉਹ ਜਲਦ ਫਿਲਮਾਂ 'ਚ ਅਭਿਨੈ ਕਰਨੇਵਾਲੀ ਸਕੂਲ 'ਚ ਐਡਮੀਨਸ਼ਨ ਲੈਣ ਵਾਲੀ ਹੈ।