FacebookTwitterg+Mail

18 ਸਾਲ ਦੀ ਹੋਈ ਸ਼ਾਹਰੁਖ ਦੀ ਲਾਡਲੀ ਧੀ, ਅਗਲੇ ਮਹੀਨੇ ਆਵੇਗੀ ਮੈਗਜ਼ੀਨ ਦੇ ਕਵਰ ਪੇਜ਼ 'ਤੇ

suhana khan and shah rukh khan
22 May, 2018 12:57:19 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ ਪੂਰੇ 18 ਸਾਲ ਦੀ ਹੋ ਗਈ ਹੈ। ਅਜਿਹੇ 'ਚ ਸੁਹਾਨਾ ਦੇ 18ਵੇਂ ਜਨਮਜਿਨ ਤੋਂ ਠੀਕ ਪਹਿਲਾਂ ਮਾਂ ਗੌਰੀ ਖਾਨ ਨੇ ਸੁਹਾਨਾ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਸੁਹਾਨਾ ਖਾਨ ਦਾ ਜਨਮ 22 ਮਈ 2000 ਨੂੰ ਮੁੰਬਈ 'ਚ ਹੋਇਆ ਸੀ।
Punjabi Bollywood Tadka
ਲੱਗਦਾ ਹੈ ਕਿ ਗੌਰੀ ਖਾਨ ਆਪਣੀ ਧੀ ਨੂੰ ਇਕ ਜ਼ਬਰਦਸਤ ਸਰਪ੍ਰਾਈਜ਼ ਦੇਣ ਵਾਲੀ ਹੈ। ਗੌਰੀ ਖਾਨ ਨੇ ਸੁਹਾਨਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''Gearing up for a birthday bash... Thanks।''
Punjabi Bollywood Tadka
ਸੂਤਰਾਂ ਦੀ ਮੰਨੀਏ ਤਾਂ ਗੌਰੀ ਖਾਨ ਤੇ ਸ਼ਾਹਰੁਖ ਖਾਨ ਨੇ ਬੇਟੀ ਦਾ 18ਵਾਂ ਜਨਮਦਿਨ ਸੈਲੀਬ੍ਰੇਟ ਕਰਨ ਦੀ ਯੋਜਨਾ ਵੀ ਬਣਾਈ ਹੈ।
Punjabi Bollywood Tadka
ਮੈਗਜ਼ੀਨ ਕਵਰ 'ਤੇ ਆਵੇਗੀ ਸੁਹਾਨਾ ਖਾਨ
ਐਕਟਿੰਗ ਦਾ ਸ਼ੌਕ ਰੱਖਣ ਵਾਲੀ ਸੁਹਾਨਾ ਜਲਦ ਹੀ ਬਾਲੀਵੁੱਡ ਵੱਲ ਪਹਿਲਾਂ ਕਦਮ ਵਧਾਉਣ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਖੁਦ ਮਾਂ ਗੌਰੀ ਖਾਨ ਨੇ ਕੁਝ ਮਹੀਨੇ ਪਹਿਲਾਂ ਇਕ ਇਵੈਂਟ 'ਚ ਕੀਤਾ ਸੀ।
Punjabi Bollywood Tadka
ਅਸਲ 'ਚ ਗੌਰੀ ਖਾਨ ਤੋਂ ਇਕ ਐਵਾਰਡ ਸ਼ੋਅ 'ਚ ਜਦੋਂ ਉਨ੍ਹਾਂ ਦੀ ਧੀ ਸੁਹਾਨਾ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਸੀ ਕਿ, ''ਸੁਹਾਨਾ ਫਿਲਹਾਲ ਇਕ ਮੈਗਜ਼ੀਨ ਦੇ ਫੋਟੋਸ਼ੂਟ ਦੀ ਤਿਆਰੀ 'ਚ ਰੁੱਝੀ ਹੋਈ ਹੈ।
Punjabi Bollywood Tadka
ਹਾਲਾਂਕਿ ਉਨ੍ਹਾਂ ਨੇ ਇਸ ਦਾ ਨਾਂ ਰਿਵੀਲ ਨਹੀਂ ਕੀਤਾ ਸੀ। ਦੱਸ ਦੇਈਏ ਕਿ ਇਹ ਸੁਹਾਨਾ ਖਾਨ ਦਾ ਪਹਿਲਾਂ ਫੋਟੋਸ਼ੂਟ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਸੁਹਾਨਾ ਜਿਸ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆਉਣ ਵਾਲੀ ਹੈ, ਉਹ ਅਗਲੇ ਮਹੀਨੇ ਆਵੇਗਾ।
Punjabi Bollywood Tadka
ਦੱਸਣਯੋਗ ਹੈ ਕਿ ਸੁਹਾਨਾ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਸਿੱਖਿਆ ਗ੍ਰਹਿਣ ਕੀਤੀ ਹੈ। ਉਸ ਨੇ ਡਾਂਸਿੰਗ ਤੇ ਸਪੋਰਟਸ ਕਾਫੀ ਪਸੰਦ ਹੈ। ਉਹ ਸਕੂਲ ਦੇ ਕਈ ਸਪੋਰਟਸ ਇਵੈਂਟ 'ਚ ਵੀ ਸ਼ਾਮਲ ਹੁੰਦੀ ਰਹਿੰਦੀ ਹੈ। ਸ਼ਾਹਰੁਖ ਚਾਹੁੰਦੇ ਸਨ ਕਿ ਧੀ ਸੁਹਾਨਾ ਚੰਗੀ ਡਾਂਸਰ ਬਣੇ ਤੇ ਉਨ੍ਹਾਂ ਦਾ ਨਾਂ ਰੋਸ਼ਨ ਕਰੇ।
Punjabi Bollywood Tadka
ਫਿਲਹਾਲ ਸੁਹਾਨਾ ਲੰਡਨ 'ਚ ਪੜਾਈ ਕਰ ਰਹੀ ਹੈ। ਸੁਹਾਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੂੰ ਆਪਣੇ ਦੋਸਤਾਂ ਨਾਲ ਕਈ ਵਾਰ ਮਸਤੀ ਕਰਦੇ ਦੇਖਿਆ ਗਿਆ ਹੈ। 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Suhana KhanBirthdayShah Rukh KhanGauri KhanMagazine Cover PageBollywood Celebrity

Edited By

Sunita

Sunita is News Editor at Jagbani.