ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਆਪਣੇ ਲੁੱਕਸ ਅਤੇ ਖੂਬਸੂਰਤ ਅੰਦਾਜ਼ ਕਾਰਨ ਅੱਜਕੱਲ ਕਾਫੀ ਸੁੱਰਖੀਆਂ 'ਚ ਛਾਈ ਹੋਈ ਹੈ। ਹਾਲ ਹੀ ਵਿਚ ਸੁਹਾਨਾ ਅਤੇ ਉਸ ਦੀਆਂ ਸਹੇਲੀਆਂ ਨੇ ਜਿੱਥੇ ਅਲੀਬਾਗ ਤੋਂ ਵਾਪਸ ਆਉਂਦੇ ਹੋਏ ਸਟਾਈਲਿਸ਼ ਲੁੱਕ ਤੋਂ ਸਾਰੇ ਕੈਮਰੇ ਆਪਣੇ ਵੱਲ ਮੋੜ ਲਏ ਤਾਂ ਉਥੇ ਸ਼ੁੱਕਰਵਾਰ ਨੂੰ ਮੁੰਬਈ ਵਿਚ ਹੋਈ ਮੰਮੀ ਗੌਰੀ ਖਾਨ ਦੀ 'Halloween party' ਵਿਚ ਵੀ ਸੁਹਾਨਾ ਖਾਨ ਨੇ ਸਾਰੀਆਂ ਨਜ਼ਰਾਂ ਆਪਣੇ ਵੱਲ ਮੋੜ ਲਈਆਂ।

ਗੌਰੀ ਖਾਨ ਦੁਆਰਾ ਹੋਸਟ ਕੀਤੀ ਗਈ ਇਸ ਪਾਰਟੀ ਵਿਚ ਉਂਝ ਤਾਂ ਬਾਲੀਵੁੱਡ ਦੇ ਕਈ ਸਿਤਾਰ ਪਹੁੰਚੇ ਪਰ ਸੁਹਾਨਾ ਦਾ ਹੌਟ ਲੁੱਕ ਸਾਰੀ ਲਾਈਮਲਾਈਟ ਲੁੱਟ ਕੇ ਲੈ ਗਿਆ।

ਗੌਰੀ ਖਾਨ ਦੁਆਰਾ ਡਿਜ਼ਾਈਨ ਇਸ ਪਾਰਟੀ ਵਿਚ ਸੁਹਾਨਾ ਗੋਲਡਨ ਡਰੈੱਸ ਵਿਚ ਨਜ਼ਰ ਆਈ।

ਗੋਲਡਨ ਕਲਰ ਦੇ ਵਨਪੀਸ ਬਾਡੀਕਾਨ ਡਰੈੱਸ ਨਾਲ ਸੁਹਾਨਾ ਨੇ ਹੀਲਜ਼ ਪਾਈ ਹੋਈ ਸੀ ਤੇ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

ਗੌਰੀ ਖਾਨ ਦੀ 'Halloween party' ਵਿਚ ਸੁਹਾਨਾ ਖਾਨ ਕੁਝ ਅਜਿਹੇ ਅੰਦਾਜ਼ ਵਿਚ ਰੈੱਡ ਕਾਰਪੇਟ 'ਤੇ ਨਜ਼ਰ ਆਈ। ਗੌਰੀ ਖਾਨ ਦੀ ਇਸ ਪਾਰਟੀ ਵਿਚ ਇਸ ਸਾਲ ਤਲਾਕ ਵੱਖਰੇ ਹੋਏ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਵੀ ਨਜ਼ਰ ਆਈ।

ਮਲਾਇਕਾ ਵੀ ਇੱਥੇ ਗੋਲਡਨ ਕਲਰ ਦੇ ਬਾਡੀਕਾਨ ਡਰੈੱਸ ਵਿਚ ਨਜ਼ਰ ਆਈ। ਜਦੋਂ ਕਿ ਅੱਜਕੱਲ ਸਨੀ ਲਿਓਨੀ ਨਾਲ ਆ ਰਹੀ ਆਪਣੀ ਫਿਲਮ 'ਤੇਰਾ ਇੰਤਜ਼ਾਰ' ਦੇ ਪ੍ਰੋਮੋਸ਼ਨ ਵਿਚ ਲੱਗੇ ਅਰਬਾਜ ਖਾਨ ਬਲਿਊ ਟੀ-ਸ਼ਰਟ ਅਤੇ ਡੈਨਿਮ ਵਿਚ ਨਜ਼ਰ ਆਏ।

ਗੌਰੀ ਖਾਨ ਦੀ ਪਾਰਟੀ ਵਿਚ ਇਸ ਤਰ੍ਹਾਂ ਪਹੁੰਚੇ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ।

ਗੌਰੀ ਨਾਲ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਵੀ ਨਜ਼ਰ ਆਈ, ਜੋ ਖੁਦ ਵੀ ਇੱਕ ਇੰਟੀਰੀਅਰ ਡਿਜ਼ਾਈਨਰ ਹੈ।

ਇਸ ਤੋਂ ਇਲਾਵਾ ਇਸ ਪਾਰਟੀ ਵਿਚ ਅਦਾਕਾਰਾ ਇਲਿਆਨਾ ਡੀਕਰੂਜ, ਸੰਜੇ ਕਪੂਰ, ਸੋਹੇਲ ਖਾਨ ਦੀ ਪਤਨੀ ਸੀਮਾ ਖਾਨ, 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਮੰਦਾਨਾ ਕਰੀਮੀ ਅਤੇ ਸਨਾ ਖਾਨ ਵੀ ਨਜ਼ਰ ਆਈ।

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਆਪਣੇ ਐਕਟਿੰਗ ਵਿਚ ਸਫਰ ਸ਼ੁਰੂ ਕਰਨ ਦੀ ਗੱਲ ਕਹਿ ਚੁੱਕੀ ਹੈ ਅਤੇ ਸ਼ਾਹਰੁਖ ਨੇ ਵੀ ਇਹ ਸਾਫ ਕਰ ਦਿੱਤਾ ਹੈ ਕਿ ਉਹ ਜੋ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ।





