ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਲਈ ਅੱਜ ਸੈਲੀਬ੍ਰੇਸ਼ਨ ਦਾ ਦਿਨ ਹੈ। ਅਸਲ 'ਚ ਉਨ੍ਹਾਂ ਦੀ ਬੇਟੀ ਸੁਹਾਨਾ ਦਾ ਅੱਜ 17ਵਾਂ ਜਨਮਦਿਨ ਹੈ।
ਪਾਪਾ ਦੀ ਲਾਡਲੀ ਸੁਹਾਨਾ ਦਾ ਜਨਮ 22 ਮਈ 2000 ਨੂੰ ਮੁੰਬਈ 'ਚ ਹੋਇਆ ਸੀ। ਸੁਹਾਨਾ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ ਰਹੀ ਹੈ।
ਉਸ ਨੇ ਡਾਂਸਿੰਗ ਅਤੇ ਸਪੋਰਟਸ ਬੇਹੱਦ ਪਸੰਦ ਹੈ। ਉਹ ਸਕੂਲ ਦੇ ਕਈ ਸਪੋਰਟਸ ਸਮਾਰੋਹਾਂ 'ਚ ਸ਼ਾਮਲ ਹੋ ਚੁੱਕੀ ਹੈ।
ਸ਼ਾਹਰੁਖ ਖਾਨ ਚਾਹੁੰਦੇ ਸਨ ਕਿ ਉਹ ਚੰਗੀ ਡਾਂਸਰ ਬਣ ਕੇ ਦੁਨੀਆਭਰ 'ਚ ਉਨ੍ਹਾਂ ਦਾ ਨਾਂ ਰੋਸ਼ਨ ਕਰੇ।
ਸੁਹਾਨਾ ਦੇ ਵੱਡੇ ਭਰਾ ਦਾ ਨਾਂ ਆਰਿਅਨ ਅਤੇ ਛੋਟੇ ਦਾ ਮਾਂ ਅਬਰਾਮ ਖਾਨ ਹੈ। ਕਈ ਮੌਕਿਆਂ 'ਤੇ ਮਾਂ ਗੌਰੀ ਖਾਨ ਨਾਲ ਤਾਂ ਕਈ ਵਾਰ ਪਾਪਾ ਸ਼ਾਹਰੁਖ ਖਾਨ ਨਾਲ ਉਹ ਵੱਖਰੇ ਈਵੇਂਟਸ 'ਚ ਨਜ਼ਰ ਆਉਂਦੀ ਰਹਿੰਦੀ ਹੈ।
ਗੌਰੀ ਖਾਨ ਨੇ ਬੇਟੀ ਸੁਹਾਨਾ ਨੂੰ ਜਨਮਦਿਨ ਤੋਂ ਇੱਕ ਦਿਨ ਪਹਿਲਾ ਵਿਸ਼ ਕੀਤਾ। ਉਨ੍ਹਾਂ ਨੇ ਸੁਹਾਨਾ ਅਤੇ ਉਸ ਦੇ ਦੋਸਤਾਂ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''Celebrations for tomorrow #happy birthday..।''
ਦੱਸ ਦਈਏ ਕਿ ਸੁਹਾਨਾ ਵੀ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਦੋਸਤਾਂ ਨਾਲ ਪਾਰਟੀ ਇੰਜੁਆਏ ਕਰਦੇ ਕਈ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।
ਸਾਹਰੁਖ ਖਾਨ ਨੇ ਕਈ ਮੌਕਿਆਂ 'ਤੇ ਸੁਹਾਨਾ ਨੂੰ ਲੈ ਕੇ ਆਪਣਾ ਅਫੇਕਸ਼ਨ ਬਿਆਨ ਕੀਤਾ ਹੈ।
ਉਨ੍ਹਾਂ ਨੇ ਈਵੇਂਟ ਦੌਰਾਨ ਕਿਹਾ ਸੀ ਕਿ ਉਹ ਆਪਣੀ ਬੇਟੀ ਨਾਲ ਬਹੁਤ ਪਿਆਰ ਕਰਦਾ ਹੈ। ਉਹ ਬੇਹੱਦ ਸਮਝਦਾਰ ਲੜਕੀ ਹੈ ਅਤੇ ਅਕਸਰ ਉਸ ਨੂੰ ਗਲਤ ਕੰਮ ਕਰਨ 'ਤੇ ਟੋਕ ਦਿੰਦੀ ਹੈ।
ਸ਼ਾਹਰੁਖ ਵੀ ਸੁਹਾਨਾ ਨੂੰ ਬਚਪਨ ਤੋਂ ਹੀ ਫਿਲਮਾਂ ਦੇ ਸੈੱਟ 'ਤੇ ਲੈ ਜਾਂਦੇ ਰਹੇ। ਉਂਝ ਪਾਪਾ ਨਾਲ ਮਾਂ ਗੌਰੀ ਵੀ ਸੁਹਾਨਾ ਬਹੁਤ ਪਿਆਰ ਕਰਦੀ ਹੈ। ਕਈ ਮੌਕਿਆਂ 'ਤੇ ਮਾਂ-ਬੇਟੀ ਇੱਕਠੀਆਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ।