FacebookTwitterg+Mail

ਸ਼ਾਹਰੁਖ ਦੀ ਧੀ ਦਾ ਮੁੰਬਈ ਦੀਆਂ ਸੜਕਾਂ 'ਤੇ ਦਿਖਿਆ ਗਲੈਮਰੈੱਸ ਅੰਦਾਜ਼

suhana khan look
30 October, 2018 08:37:02 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ ਮੁੰਬਈ 'ਚ ਕਿਸੇ ਸਲੂਨ ਦੇ ਬਾਹਰ ਸਪਾਟ ਕੀਤੀ ਗਈ। ਇਸ ਦੌਰਾਨ ਉਹ ਫੋਟੋਗ੍ਰਾਫਰਾਂ ਤੋਂ ਬੱਚਦੀ ਦਿਖਾਈ ਦਿੱਤੀ।

Punjabi Bollywood Tadka

ਜਦੋਂ ਸੁਹਾਨਾ ਸਲੂਨ ਵੱਲ ਜਾ ਰਹੀ ਸੀ ਤਾਂ ਉਸ ਦੇ ਬਾਡੀਗਾਰਡਸ ਉਸ ਨੂੰ ਫੋਟੋਗ੍ਰਾਫਰਾਂ ਦੇ ਕੈਮਰਿਆਂ ਤੋਂ ਬਚਾਉਂਦੇ ਨਜ਼ਰ ਆਏ।

Punjabi Bollywood Tadka

ਸੁਹਾਨਾ ਇਸ ਦੌਰਾਨ ਨੀਲੇ ਰੰਗ ਦੀ ਜੈਕੇਟ ਤੇ ਪੈਂਟ ਨਾਲ ਲਾਲ ਰੰਗ ਦੇ ਟਾਪ 'ਚ ਦਿਖਾਈ ਦਿੱਤੀ।

Punjabi Bollywood Tadka

ਸੁਹਾਨਾ ਕਾਫੀ ਬਿਜ਼ੀ ਵੀ ਦਿਖੀ। ਉਸ ਦੇ ਹੱਥਾਂ 'ਚ ਕੁਝ ਪੇਪਰ, ਲੈਪਟਾਪ ਤੇ ਇਅਰਫੋਨਜ਼ ਵੀ ਨਜ਼ਰ ਆਏ। ਨਾਲ ਹੀ ਉਸ ਨੇ ਆਪਣਾ ਬੈਗ ਵੀ ਫੜਿਆ ਹੋਇਆ ਸੀ।

Punjabi Bollywood Tadka

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸੁਹਾਨਾ ਗਲੈਮਰ ਵਰਲਡ 'ਚ ਸੁਰਖੀਆਂ 'ਚ ਰਹਿੰਦੀ ਹੈ। ਅਕਸਰ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Punjabi Bollywood Tadka

ਸੁਹਾਨਾ ਦੇ ਫਿਲਮ ਡੈਬਿਊ ਨੂੰ ਲੈ ਕੇ ਵੀ ਚਰਚਾ ਹੁੰਦੀ ਰਹਿੰਦੀ ਹੈ। ਹਾਲਾਂਕਿ ਅਜੇ ਤਕ ਕੁਝ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਹੈ।

Punjabi Bollywood Tadka

ਸ਼ਾਹਰੁਖ ਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਇਸੇ ਸਾਲ 22 ਮਈ ਨੂੰ 18 ਸਾਲ ਦੀ ਹੋਈ ਹੈ। ਸੁਹਾਨਾ ਅਕਸਰ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ। ਦੋਸਤਾਂ ਨਾਲ ਪਾਰਟੀ ਕਰਨ ਦੀਆਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


Tags: Suhana Khan Shah Rukh Khan Gauri Khan Star Kid

Edited By

Rahul Singh

Rahul Singh is News Editor at Jagbani.