FacebookTwitterg+Mail

'ਸੂਈ ਧਾਗਾ' ਦਾ ਨਵਾਂ ਪੋਸਟਰ ਆਇਆ ਸਾਹਮਣੇ, ਜਲਦ ਰਿਲੀਜ਼ ਹੋਵੇਗਾ ਟਰੇਲਰ

sui dhaaga
10 August, 2018 06:42:49 PM

ਮੁੰਬਈ (ਬਿਊਰੋ)— ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਸੂਈ ਧਾਗਾ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਹ ਪੋਸਟਰ ਵਰੁਣ ਨੇ ਅਧਿਕਾਰਕ ਟਵਿਟਰ  ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪੋਸਟਰ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ। ਵਰੁਣ ਨੇ ਆਪਣੇ ਟਵੀਟ 'ਚ ਲਿਖਿਆ, ''ਟਰੇਲਰ 13 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ, ਦੇਖਣਾ ਨਾਲ ਭੁਲਿਓ''। ਗੱਲ ਕਰੀਏ ਇਸ ਪੋਸਟਰ ਦੀ ਤਾਂ ਵਰੁਣ ਆਮ ਆਦਮੀ ਦੀ ਤਰ੍ਹਾਂ ਸਿੰਪਲ ਲੁੱਕ 'ਚ ਨਜ਼ਰ ਆ ਰਹੇ ਹਨ। ਉੱਥੇ ਹੀ ਅਨੁਸ਼ਕਾ ਸਾੜੀ 'ਚ ਇਕ ਘਰੇਲੂ ਮਹਿਲਾ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ।


ਦੱਸਣਯੋਗ ਹੈ ਕਿ ਫਿਲਮ 'ਸੂਈ ਧਾਗਾ' ਦੀ ਕਹਾਣੀ ਮਹਾਤਮਾ ਗਾਂਧੀ ਅਤੇ ਭਾਰਤ ਸਰਕਾਰ ਦੇ 'ਮੇਡ ਇੰਨ ਇੰਡੀਆ' ਅਭਿਆਨ 'ਤੇ ਆਧਾਰਿਤ ਹੈ। ਬੀਤੇ ਦਿਨੀਂ ਫਿਲਮ ਦਾ ਅਧਿਕਾਰਕ ਲੋਗੋ ਰਿਲੀਜ਼ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਗਈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Varun Dhawan Anushka Sharma Sui Dhaaga Poster Trailer Bollywood Actress

Edited By

Kapil Kumar

Kapil Kumar is News Editor at Jagbani.