FacebookTwitterg+Mail

ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਸੂਈ ਧਾਗਾ' ਦਾ ਟਰੇਲਰ ਰਿਲੀਜ਼ (ਵੀਡੀਓ)

sui dhaaga
13 August, 2018 01:55:02 PM

ਮੁੰਬਈ (ਬਿਊਰੋ)— ਅਨੁਸ਼ਮਾ ਸ਼ਰਮਾ ਤੇ ਵਰੁਣ ਧਵਨ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਸੂਈ ਧਾਗਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟਰੇਲਰ 'ਚ ਅਨੁਸ਼ਕਾ ਅਤੇ ਵਰੁਣ ਦੋਹਾਂ ਦੇ ਲੁੱਕ 'ਚ ਜ਼ਬਦਸਤ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ 'ਚ ਆਮ ਆਦਮੀ ਦੇ ਜ਼ਿੰਦਗੀ ਦੇ ਇਕ ਅਜਿਹੇ ਸਫਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ ਉਹ ਬੇਰੋਜ਼ਗਾਰ ਤੋਂ ਕਿਵੇਂ ਬਿਜ਼ਨਸਮੈਨ ਬਣਦਾ ਹੈ। ਸਾਡੇ ਦੇਸ਼ 'ਚ ਮੌਜੂਦਾ ਬੇਰੋਜ਼ਗਾਰ ਦੀ ਗੰਭੀਰ ਸਮੱਸਿਆ ਅਤੇ ਉਸ ਨਾਲ ਕਿਵੇਂ ਆਮ ਆਦਮੀ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਫਿਲਮ 'ਚ ਵਰੁਣ ਤੇ ਅਨੁਸ਼ਕਾ ਦਾ ਲੁੱਕ ਹੈਰਾਨ ਕਰਨ ਵਾਲਾ ਹੈ।


ਦੱਸਣਯੋਗ ਹੈ ਕਿ ਫਿਲਮ 'ਸੂਈ ਧਾਗਾ' ਦੀ ਕਹਾਣੀ ਮਹਾਤਮਾ ਗਾਂਧੀ ਅਤੇ ਭਾਰਤ ਸਰਕਾਰ ਦੇ 'ਮੇਡ ਇੰਨ ਇੰਡੀਆ' ਅਭਿਆਨ 'ਤੇ ਆਧਾਰਿਤ ਹੈ। ਫਿਲਮ 'ਚ ਵਰੁਣ ਦੇ ਕਿਰਦਾਰ ਦਾ ਨਾਂ ਮੌਜੀ ਹੈ, ਉੱਥੇ ਹੀ ਅਨੁਸ਼ਮਾ ਦੇ ਕਿਰਦਾਰ ਦਾ ਨਾਂ ਮਮਤਾ ਹੈ। ਬੀਤੇ ਦਿਨੀਂ ਫਿਲਮ ਦਾ ਅਧਿਕਾਰਕ ਲੋਗੋ ਰਿਲੀਜ਼ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਗਈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Varun Dhawan Anushka Sharma Sui Dhaaga Trailer Made In India Bollywood Actress

Edited By

Kapil Kumar

Kapil Kumar is News Editor at Jagbani.