FacebookTwitterg+Mail

Box Office : ਤੀਜੇ ਹਫਤੇ ਵੀ ਜਾਰੀ ਰਿਹਾ 'ਸੂਈ ਧਾਗਾ' ਦੀ ਕਮਾਈ ਦਾ ਸਿਲਸਿਲਾ

sui dhaaga
20 October, 2018 06:03:39 PM

ਮੁੰਬਈ (ਬਿਊਰੋ)— ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਸੂਈ ਧਾਗਾ' ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਹਫਤੇ 62.50 ਕਰੋੜ, ਦੂਜੇ ਹਫਤੇ 13.30 ਕਰੋੜ ਅਤੇ ਤੀਜੇ ਹਫਤੇ 2.50 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਭਾਰਤ 'ਚ ਹੁਣ ਤੱਕ ਭਾਰਤ 'ਚ 78.30 ਕਰੋੜ ਦਾ ਕਾਰਬਾਰ ਕਰ ਲਿਆ ਹੈ। ਉੱਥੇ ਹੀ ਫਿਲਮ ਨੂੰ ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ 'ਚ ਕਾਫੀ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਵਿਦੇਸ਼ਾਂ 'ਚ ਹੁਣ ਤੱਕ 23.63 ਕਰੋੜ ਦਾ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਵਰਲਡ ਵਾਈਡ 101.93 ਕਰੋੜ ਦਾ ਕਾਰਬਾਰ ਕਰ ਚੁੱਕੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਫਿਲਮ 'ਸੂਈ ਧਾਗਾ' ਦਾ ਨਿਰਦੇਸ਼ਨ ਸ਼ਰਤ ਕਟਾਰੀਆ ਵਲੋਂ ਕੀਤਾ ਗਿਆ, ਜਦਕਿ ਯਸ਼ਰਾਜ ਬੈਨਰ ਹੇਠ ਫਿਲਮ ਦਾ ਨਿਰਮਾਣ ਹੋਇਆ ਹੈ। ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਡ ਇਨ ਇੰਡੀਆ' ਅਭਿਆਨ 'ਤੇ ਅਧਾਰਤ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Varun Dhawan Anushka Sharma Sui Dhaaga Sharat Katariya Box Office Bollywood Actor

Edited By

Kapil Kumar

Kapil Kumar is News Editor at Jagbani.