FacebookTwitterg+Mail

ਸ਼੍ਰੀਦੇਵੀ ਦੀਆਂ ਧੀਆਂ ਜਾਨਹਵੀ-ਖੁਸ਼ੀ ਵਿਚਕਾਰ ਹੋਇਆ ਜ਼ਬਰਦਸਤ ਮੁਕਾਬਲਾ, ਵੀਡੀਓ ਵਾਇਰਲ

sui dhaga challenge
24 September, 2018 11:16:59 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀਆਂ ਦੋਹਾਂ ਬੇਟੀਆਂ ਜਾਨਹਵੀ ਅਤੇ ਖੁਸ਼ੀ ਕਪੂਰ ਦੀ ਗਿਣਤੀ ਬੀ-ਟਾਊਨ ਦੀਆਂ ਮੋਸਟ ਪਾਪੁਲਰ ਸਟਾਰ ਡਾਟਰਸ 'ਚ ਹੁੰਦੀ ਹੈ। ਜਾਨਹਵੀ ਫਿਲਮ 'ਧੜਕ' ਨਾਲ ਆਪਣੀ ਬਾਲੀਵੁੱਡ ਪਾਰੀ ਦੀ ਧਮਾਕੇਦਾਰ ਸ਼ੁਰੂਆਤ ਕਰ ਚੁੱਕੀ ਹੈ ਜਦਕਿ ਖੁਸ਼ੀ ਅੱਜਕਲ ਆਪਣੀ ਪੜਾਈ 'ਚ ਰੁੱਝੀ ਹੋਈ ਹੈ।

ਸ਼ਨੀਵਾਰ ਰਾਤ ਸ਼੍ਰੀਦੇਵੀ ਦੀਆਂ ਦੋਹਾਂ ਬੇਟੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ 'ਚ ਇਕ ਦੀ ਹਾਰ ਅਤੇ ਦੂਜੀ ਦੀ ਜਿੱਤ ਹੋਈ। ਅਨੁਸ਼ਕਾ ਸ਼ਰਮਾ ਅਤੇ ਵਰੁਣ ਧਵਨ ਦਾ 'ਸੂਈ ਧਾਗਾ' ਚੈਲੇਂਜ ਦੋਹਾਂ ਭੈਣਾਂ ਨੇ ਪੂਰਾ ਕੀਤਾ।

ਮੁਕਾਬਲਾ ਸ਼ੁਰੂ ਹੋਣ ਦੇ ਕੁਝ ਹੀ ਸਮੇਂ 'ਚ ਜਾਨਹਵੀ ਜਿੱਤ ਗਈ ਅਤੇ ਖੁਸ਼ੀ ਹਾਰ ਗਈ। 'ਧੜਕ' ਦੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਨੇ ਜਾਨਹਵੀ ਅਤੇ ਖੁਸ਼ੀ ਕਪੂਰ ਨੂੰ 'ਸੂਈ ਧਾਗਾ ਚੈਲੇਂਜ' ਪੂਰਾ ਕਰਨ ਦੀ ਚੁਣੌਤੀ ਦਿੱਤੀ।

 
 
 
 
 
 
 
 
 
 
 
 
 
 

This one was very very close. See @aliaabhatt vs #adityaroykapoor. Who do u think win’s ? #suidhaagachallenge

A post shared by Varun Dhawan (@varundvn) on Sep 19, 2018 at 4:12am PDT

ਦੋਹਾਂ ਨੇ ਇਸ ਨੂੰ ਸਵੀਕਾਰਿਆ ਅਤੇ ਸ਼ਨੀਵਾਰ ਰਾਤ ਇਸ ਦੀ ਇਕ ਵੀਡੀਓ ਜਾਰੀ ਕੀਤੀ, ਜਿਸ ਨੂੰ ਹੁਣ ਤੱਕ 10 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
 
 
 
 
 
 
 
 
 

@karanjohar vs ranbir kapoor hahaha thank u guys sab badhiyaa hai

A post shared by Varun Dhawan (@varundvn) on Sep 19, 2018 at 7:34am PDT

ਜਾਨਹਵੀ-ਖੁਸ਼ੀ ਨੇ ਇਸ ਨੂੰ ਅੱਗੇ ਵਧਾਉਂਦੇ ਹੋਏ ਆਉਸ਼ ਸ਼ਰਮਾ ਅਤੇ ਵਰੀਨਾ ਹੁਸੈਨ ਨੂੰ ਇਹ ਚੈਲੇਂਜ ਦਿੱਤਾ, ਜਿਨ੍ਹਾਂ ਦੀ ਡੈਬਿਊ ਫਿਲਮ 'ਲਵਯਾਤਰੀ' ਰਿਲੀਜ਼ ਲਈ ਤਿਆਰ ਹੈ।

 
 
 
 
 
 
 
 
 
 
 
 
 
 

Watch if @akshaykumar can complete the #suidhaaga challenge 😂

A post shared by Varun Dhawan (@varundvn) on Sep 18, 2018 at 2:19am PDT

ਦੱਸ ਦੇਈਏ ਕਿ ਇਹ ਚੈਲੇਂਜ ਫਿਲਮ ਦੀ ਲੀਡ ਸਟਾਰ ਕਾਸਟ ਵੱਡੇ-ਵੱਡੇ ਸਿਤਾਰਿਆਂ ਨੂੰ ਦੇ ਰਹੀ ਹੈ। ਸ਼ਾਹਰੁਖ ਖਾਨ, ਅਕਸ਼ੇ ਕੁਮਾਰ, ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਵੀ ਇਸ ਨੂੰ ਕਰ ਚੁੱਕੇ ਹਨ ਪਰ ਸ਼ਾਹਰੁਖ ਖਾਨ ਨੇ ਜਿਸ ਅੰਦਾਜ਼ 'ਚ ਇਸ ਨੂੰ ਕੀਤਾ, ਉਹ ਤਰੀਕਾ ਬੇਹੱਦ ਮਜ਼ੇਦਾਰ ਹੈ ਸੀ।


Tags: Janhvi KapoorSui Dhaga ChallengeShashank Khaitan Warina HussainAayush Sharma

Edited By

Chanda Verma

Chanda Verma is News Editor at Jagbani.