FacebookTwitterg+Mail

ਸੁੱਖੀ ਮਿਊਜ਼ਿਕਲ ਡੌਕਟਰਜ਼ ਦਾ ਗੀਤ 'ਵੀਡੀਓ ਬਣਾ ਦੇ' ਹੋਇਆ ਰਿਲੀਜ਼ (ਵੀਡੀਓ)

sukh e muzical doctorz latest song video bana de on trending
28 April, 2020 02:44:21 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਮਿਊਜ਼ਿਕਲ ਡੌਕਟਰਜ਼ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। 'ਵੀਡੀਓ ਬਣਾ ਦੇ' ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸੁੱਖੀ ਮਿਊਜ਼ਿਕਲ ਤੇ ਆਸਥਾ ਗਿੱਲ ਨੇ ਮਿਲ ਕੇ ਗਾਇਆ ਹੈ। ਜੇ ਗੱਲ ਕਰੀਏ ਇਸ ਮਸਤੀ ਵਾਲੇ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਖੁਦ ਸੁੱਖੀ ਨੇ ਹੀ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ Robbie Singh ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਵਿਚ ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਆਸਥਾ ਗਿੱਲ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸੁੱਖੀ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਯੂਟਿਊਬ 'ਤੇ ਇਹ ਗੀਤ ਟਰੈਂਡਿੰਗ ਵਿਚ ਛਾਇਆ ਹੋਇਆ ਹੈ।

ਦੱਸਣਯੋਗ ਹੈ ਕਿ ਆਪਣੇ ਗੀਤਾਂ ਦੇ ਨਾਲ ਸੁੱਖੀ ਆਪਣੇ ਹੇਅਰ ਸਟਾਇਲਿਸ਼ ਕਾਰਨ ਵੀ ਜਾਣੇ ਜਾਂਦੇ ਹਨ। ਉਹ ਇਸ ਤੋਂ ਪਹਿਲਾਂ ਵੀ 'ਸਨਾਇਪਰ', 'ਸੁਸਾਇਡ', 'ਜੈਗੂਆਰ', 'ਕੁੜੀਏ ਸਨੈਪਚੇਟ', 'ਆਲ ਬਲੈਕ', 'ਆਲ ਬਲੈਕ', 'ਕੋਕਾ' ਅਤੇ 'ਸੁਪਰਸਟਾਰ' ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।          


Tags: Sukh E Muzical DoctorzNew SongVideo Bana DeTrendingPunjabi Singer

About The Author

sunita

sunita is content editor at Punjab Kesari