FacebookTwitterg+Mail

'ਲਾਈਏ ਜੇ ਯਾਰੀਆਂ' ਨਾਲ ਫਿਲਮੀ ਦੁਨੀਆਂ 'ਚ ਨਵਾਂ ਅਧਿਆਏ ਲਿਖਣ ਜਾ ਰਹੇ ਹਨ ਸੁੱਖ ਸੰਘੇੜਾ

sukh sanghera
01 June, 2019 01:08:10 PM

ਜਲੰਧਰ (ਬਿਊਰੋ) : ਅੱਜ ਦੇ ਦੌਰ 'ਚ ਜ਼ਿਆਦਾਤਰ ਡਾਇਰੈਕਟਰ ਪੰਜਾਬੀ ਫਿਲਮਾਂ ਤੇ ਗੀਤਾਂ ਨੂੰ ਵਿਦੇਸ਼ਾਂ 'ਚ ਹੀ ਬਣਾ ਰਹੇ ਹਨ। ਅਜਿਹਾ ਹੈ ਕਿ ਨਿਰਦੇਸ਼ਕ ਸੁੱਖ ਸੰਘੇੜਾ ਹੈ, ਜੋ ਲੁਧਿਆਣਾ ਦੇ ਛੋਟੇ ਜਿਹੇ ਪਿੰਡ ਬੁਜ਼ਰਾਗ ਤੋਂ ਕੈਨੇਡਾ 'ਚ ਜਾ ਕੇ ਵਸ ਗਏ। ਸੁੱਖ ਸੰਘੇੜਾ ਨੇ ਆਪਣੀ ਕਾਬੀਲੀਅਤ 'ਤੇ ਇੰਡਸਟਰੀ 'ਚ ਸ਼ੌਹਰਤ ਖੱਟੀ। 300 ਦੇ ਕਰੀਬ ਪੰਜਾਬੀ ਗੀਤਾਂ ਦੇ ਵੀਡੀਓਜ਼ ਦਾ ਨਿਰਦੇਸ਼ਨ ਕਰਨ ਤੋਂ ਬਾਅਦ ਹੁਣ ਸੁੱਖ ਸੰਘੇੜਾ ਫਿਲਮ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਕਰਨ ਜਾ ਰਹੇ ਹਨ।  ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀ ਪਹਿਲੀ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਹੈ, ਜੋ ਕਿ 5 ਮਈ ਨੂੰ ਵੱਡੇ ਪੱਧਰ 'ਤੇ ਭਾਰਤ ਅਤੇ 7 ਮਈ ਨੂੰ ਓਵਰਸੀਜ਼ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੁਬੀਨਾ ਬਾਜਵਾ ਤੇ ਰੂਪੀ ਗਿੱਲ ਵਰਗੇ ਮੈਗਾ ਸਟਾਰ ਨਜ਼ਰ ਆਉਣਗੇ। 'ਪੈਪੀਲੋ ਮੀਡੀਆ' ਅਤੇ 'ਰਿਦਮ ਬੁਆਏਜ਼ ਡਿਸਟ੍ਰੀਬਿਊਸ਼ਨ' ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਅੰਬਰਦੀਪ ਸਿੰਘ ਨੇ ਫਿਲਮ ਦੇ ਡਾਇਲਾਗ ਲਿਖੇ ਹਨ।

Punjabi Bollywood Tadka
ਦੱਸ ਦਈਏ ਕਿ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਨਾਲ ਸੁੱਖ ਸੰਘੇੜਾ ਹੁਣ ਇਸ ਫਿਲਮੀ ਦੁਨੀਆਂ 'ਚ ਨਵਾਂ ਅਧਿਆਏ ਲਿਖਣ ਜਾ ਰਹੇ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਉਨ੍ਹਾਂ ਦੇ ਇਸ ਕਦਮ ਨੂੰ ਲੋਕਾਂ ਕਿੰਨਾ ਕੁ ਪਸੰਦ ਕਰਦੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀਆਂ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਿਆਰ ਮਿਲਿਆ। ਸੁੱਖ ਸੰਘੇੜਾ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਵੱਡੇ ਗਾਇਕਾਂ ਨਾਲ ਕੰਮ ਕਰ ਚੁੱਕੇ ਹਨ। ਸੁੱਖ ਸੰਘੇੜਾ ਦੇ ਨਾਮਵਰ ਡਾਇਰੈਕਟ ਕੀਤੇ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ, ਜਿਸ 'ਚੋਂ ਕੁਝ ਇਸ ਤਰ੍ਹਾਂ ਹਨ :-

Punjabi Bollywood Tadka

ਅਮਰਿੰਦਰ ਗਿੱਲ ਦੇ ਗੀਤ - 'ਪੇਂਡੂ' ਅਤੇ 'ਡਾਇਰੀ'
ਮਨਕੀਰਤ ਔਲਖ ਦੇ ਨਾਲ - 'ਗੈਂਗਲੈਂਡ', 'ਬਦਨਾਮ' ਅਤੇ 'ਕਦਰ'
ਗੈਰੀ ਸੰਧੂ ਦਾ ਗੀਤ - 'ਬੰਦਾ ਬਣ ਜਾ'
ਪ੍ਰਭ ਗਿੱਲ ਦਾ ਗੀਤ - 'ਤਾਰਿਆਂ ਦੇ ਦੇਸ਼'
ਰਣਜੀਤ ਬਾਵਾ ਦਾ ਗੀਤ - 'ਤਨਖਾਹ'
ਅੰਮ੍ਰਿਤ ਮਾਨ ਦੇ ਗੀਤ - 'ਕਾਲੀ ਕਮੈਰੋ' ਤੇ 'ਗੁਰੀਲਾ ਵਾਰ' ਆਦਿ ਹਨ। 


Tags: Sukh SangheraLaiye Je YaarianHarish VermaRoopi GillRubina BajwaAmrinder GillPunjabi Movie

Edited By

Sunita

Sunita is News Editor at Jagbani.