FacebookTwitterg+Mail

ਆਖਿਰ ਕਿਉਂ ਸੁੱਖ ਸੰਘੇੜਾ ਨੂੰ ਕਰਨੇ ਪਏ ਅਮਰਿੰਦਰ ਗਿੱਲ ਦੇ ਤਰਲੇ! (ਵੀਡੀਓ)

sukh sanghera with amrinder gill video
13 June, 2019 03:17:38 PM

ਜਲੰਧਰ (ਬਿਊਰੋ) — 'ਲਾਈਏ ਜੇ ਯਾਰੀਆਂ' ਵੱਡੇ ਪੱਧਰ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਹਰ ਪੱਖੋਂ ਬਾਕਮਾਲ ਬਣਾਇਆ ਹੈ ਫਿਲਮ ਦੇ ਨਿਰਦੇਸ਼ਕ ਸੁੱਖ ਸੰਘੇੜਾ ਨੇ। ਸੁੱਖ ਸੰਘੇੜਾ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ। ਫਿਲਮ ਦੇ ਇਕ ਗੀਤ 'ਦਰਸ਼ਨ ਮਹਿੰਗੇ' ਲਈ ਸੁੱਖ ਸੰਘੇੜਾ ਨੂੰ ਅਮਰਿੰਦਰ ਗਿੱਲ ਦੇ ਤਰਲੇ ਕਰਨੇ ਪਏ। ਦਰਅਸਲ ਇਸ ਗੀਤ ਨੂੰ ਸ਼ੂਟ ਕਰਨ ਤੋਂ ਪਹਿਲਾਂ ਸੁੱਖ ਸੰਘੇੜਾ ਨੇ ਅਮਰਿੰਦਰ ਗਿੱਲ ਨੂੰ ਇਕ ਸ਼ਰਟ ਦਿਖਾਈ ਤੇ ਕਿਹਾ 'ਭਾਜੀ ਤੁਸੀਂ ਇਹ ਕੱਪੜੇ ਪਾਉਣੇ ਹਨ।' ਅੱਗੋਂ ਅਮਰਿੰਦਰ ਗਿੱਲ ਨੇ ਜਵਾਬ ਦਿੱਤਾ, 'ਓ ਚੱਲ ਓਏ ਭਰਾਵਾ, ਮਜ਼ਾਕ ਕਰ ਰਿਹਾ...'।


ਹਾਲਾਂਕਿ ਇੰਨੇ ਤਰਲੇ ਪਾਉਣ ਤੋਂ ਬਾਅਦ ਅਮਰਿੰਦਰ ਗਿੱਲ ਇਹ ਕੱਪੜੇ ਪਾਉਣ ਲਈ ਤਿਆਰ ਤਾਂ ਹੋ ਗਏ ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਗਈ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤਾ ਹੈ ਤੇ ਕੈਪਸ਼ਨ 'ਚ ਲਿਖਿਆ ਹੈ,'Bhaji nu kive manya outfits layi... poori khani .. coming soon.. 😂😂😂 Laiye Je Yaarian running successful Thanx for love ..'
ਦੱਸਣਯੋਗ ਹੈ ਕਿ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਸਟਾਰਰ 'ਲਾਈਏ ਜੇ ਯਾਰੀਆਂ' ਫਿਲਮ ਸਫਲਤਾਪੂਰਵਕ ਸਿਨੇਮਾਘਰਾਂ 'ਚ ਚੱਲ ਰਹੀ ਹੈ। ਫਿਲਮ ਨੂੰ ਰਿਧਮ ਬੁਆਏਜ਼ ਤੇ ਪਪੀਲੀਓ ਮੀਡੀਆ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


Tags: Amrinder GillSukh SangheraLaiye Je YaarianViral VideoMovie Song ShootPunjabi Movie

About The Author

Lakhan

Lakhan is content editor at Punjab Kesari