FacebookTwitterg+Mail

ਸੁੱਖਾ ਦਿੱਲੀ ਵਾਲਾ ਲੈ ਕੇ ਆ ਰਿਹੈ ਨਵਾਂ ਗੀਤ 'ਮੈਂ ਹੂੰ ਗਾਮਾ ਸਿੰਘ...'

sukha delhi wala
09 April, 2019 04:35:37 PM

ਜਲੰਧਰ (ਬਿਊਰੋ) — ਪੌਪ ਸਟਾਰ ਸੁੱਖਾ ਦਿੱਲੀ ਵਾਲਾ ਨੇ ਪੰਜਾਬ ਦੌਰੇ ਦੌਰਾਨ ਗੱਲਬਾਤ ਕਰਦਿਆਂ ਜੋ ਗੀਤ 'ਦੇਖ ਸ਼ੂਕਦਾ ਬੁਲੇਟ ਤੇਰੇ ਯਾਰ ਦਾ...' ਰਾਖੀ ਸਾਵੰਤ ਨਾਲ ਸੁਪਰ-ਡੁਪਰ ਹਿੱਟ ਗੀਤ ਦੇਣ ਤੋਂ ਬਾਅਦ ਗਾਇਕੀ 'ਚ ਇਕ ਨਵਾਂ ਪ੍ਰਯੋਗ ਕਰਨ ਜਾ ਰਿਹਾ ਹੈ। ਸੁੱਖਾ ਦਿੱਲੀ ਵਾਲੇ ਦਾ ਨਵਾਂ ਗੀਤ 'ਮੈਂ ਹੂੰ ਗਾਮਾ ਸਿੰਘ...'।
 

ਇਹ ਗੀਤ ਪਹਿਲਵਾਨੀ ਦੇ ਪਿਛੋਕੜ ਵਾਲੇ ਉਸ ਗਾਮਾ ਪਹਿਲਵਾਨ ਬਾਰੇ ਹੈ, ਜਿਸ ਬਾਰੇ ਮਸ਼ਹੂਰ  ਪਹਿਲਵਾਨ ਦਾਰਾ ਸਿੰਘ ਦਾ ਕਹਿਣਾ ਸੀ ਕਿ ਗਾਮਾ ਪਹਿਲਵਾਨ ਦੇ ਅੱਗੇ ਕੁਸ਼ਤੀ ਆਖਰੀ ਮੁਕਾਮ ਹੋਇਆ ਕਰਦੀ ਸੀ। ਪਿਛਲੇ ਦਿਨੀਂ ਪਿੰਡ 'ਚ ਸ਼ੂਟਿੰਗ ਦੀ ਜਗ੍ਹਾ ਭਾਲ 'ਚ ਬਹੁਤ ਸਾਰੇ ਬਾਰਡਰ ਦੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ 'ਚ ਸਮਾਂ ਗੁਜ਼ਾਰਿਆ ਕਿ ਗਾਮੇ ਦੇ ਗੀਤ ਦੀ ਸ਼ੂਟਿੰਗ ਕਿੱਥੇ ਕੀਤੀ ਜਾਵੇ। ਸੁੱਖਾ ਦਿੱਲੀ ਵਾਲੇ ਨੇ ਪੰਜਾਬ ਆਉਣ 'ਤੇ ਆਪਣੇ ਦਿਲ ਦੀ ਗੱਲ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਇਕ ਅਨਮੋਲ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। 


Tags: Sukha Delhi WalaMain Hoon Gama SinghBulletSinger

Edited By

Sunita

Sunita is News Editor at Jagbani.