FacebookTwitterg+Mail

ਪਾਲੀਵੁੱਡ ਇੰਡਸਟਰੀ ਦਾ ਨਾਂ ਮੁੜ ਰੋਸ਼ਨ, ਇਸ ਨਾਮੀ ਗਾਇਕ ਜੋੜੀ ਦਾ ਬਾਲੀਵੁੱਡ ਫਿਲਮ ਲਈ ਨਵਾਂ ਗੀਤ ਰਿਕਾਰਡ

sukha delhi wala
26 October, 2017 09:39:42 AM

ਜਲੰਧਰ(ਬਿਊਰੋ)— ਪੌਪ ਸਟਾਰ ਸੁੱਖਾ ਦਿੱਲੀ ਵਾਲਾ ਦੀ ਬੁਲੰਦ ਆਵਾਜ਼ ਦੀ ਬਦੌਲਤ 'ਦਿਲ ਤੁਝੇ ਦੀਆ...' ਗੀਤ 'ਜਲੇਬੀ ਬਾਈ' ਤੋਂ ਵੀ ਵੱਧ ਹਿੱਟ ਹੋਣ ਦੀ ਆਸ ਹੈ। ਇਹ ਨਵਾਂ ਗੀਤ ਹਾਲ ਹੀ ਵਿਚ ਸੁੱਖਾ ਦਿੱਲੀ ਵਾਲਾ ਤੇ ਰੀਤੂ ਪਾਠਕ ਨੇ ਮੁੰਬਈ ਸਟੂਡੀਓ ਵਿਚ ਰਿਕਾਰਡ ਕੀਤਾ ਹੈ ਅਤੇ ਇਹ ਗੀਤ ਦਿ ਗ੍ਰੇਟ ਖਲੀ ਦੀ ਨਵੀਂ ਫਿਲਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਬਾਰੇ ਵਿਸ਼ੇਸ਼ ਗੱਲਬਾਤ ਦੌਰਾਨ ਰੀਤੂ ਪਾਠਕ ਨੇ ਦੱਸਿਆ ਕਿ ਸੁੱਖਾ ਦਿੱਲੀ ਵਾਲਾ ਦੀ ਆਵਾਜ਼ ਬੁਲੰਦ ਹੈ ਅਤੇ ਉਨ੍ਹਾਂ ਦੇ ਗੀਤ ਨੂੰ ਪੇਸ਼ ਕਰਨ ਦਾ ਅੰਦਾਜ਼ ਕਾਬਿਲੇ-ਤਾਰੀਫ ਹੈ। ਇਸ ਲਈ ਮੈਨੂੰ ਭਰੋਸਾ ਹੈ ਕਿ ਇਹ ਗੀਤ ਬਾਲੀਵੁੱਡ ਵਿਚ 'ਜਲੇਬੀ ਬਾਈ' ਵਾਂਗ ਲੋਕਾਂ ਨੂੰ ਖੂਬ ਪਸੰਦ ਆਏਗਾ ਅਤੇ ਹਿੱਟ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ ਰੀਤੂ ਪਾਠਕ ਨੇ ਬਾਲੀਵੁੱਡ ਵਿਚ 'ਪਾਪਾ ਜਾਗ ਜਾਏਗਾ', 'ਗੰਦੀ ਬਾਤ' ਵਰਗੇ ਦਰਜਨਾਂ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।
ਉਧਰ ਸੁੱਖਾ ਦਿੱਲੀ ਵਾਲਾ ਨੇ ਕਿਹਾ ਕਿ ਉਹ ਲਗਾਤਾਰ ਮੁੰਬਈ ਵਿਚ ਬਾਲੀਵੁੱਡ ਲਈ ਗੀਤ ਰਿਕਾਰਡ ਕਰ ਰਹੇ ਹਨ। ਉਸਨੇ ਅਮਿਤਾਭ ਬੱਚਨ ਅਤੇ ਹੋਰ ਕਈ ਮਸ਼ਹੂਰ ਸਟਾਰਜ਼ ਦੀਆਂ ਫਿਲਮਾਂ ਵਿਚ ਆਪਣੇ ਗੀਤ ਦਿੱਤੇ ਹਨ। ਇਸੇ ਲੜੀ ਵਿਚ 'ਦਿਲ ਤੁਝੇ ਦੀਆ...' ਗੀਤ ਸਫਲਤਾਪੂਰਵਕ ਰਿਕਾਰਡ ਕੀਤਾ ਹੈ। ਇਸ ਵਿਚ ਰੀਤੂ ਪਾਠਕ ਦੀ ਪ੍ਰਸ਼ੰਸਾ ਉਨ੍ਹਾਂ ਲਈ ਹੋਰ ਜ਼ਿੰਮੇਵਾਰੀ ਤੇ ਹੋਰ ਮਜ਼ਬੂਤੀ ਨਾਲ ਗਾਉਣ ਲਈ ਪ੍ਰੇਰਣਾਦਾਇਕ ਹੈ। ਇਸ ਤਰ੍ਹਾਂ ਰੀਤੂ ਪਾਠਕ ਦੇ ਨਾਲ ਗੀਤ ਗਾਉਣਾ ਵੀ ਉਨ੍ਹਾਂ ਲਈ ਕਾਮਯਾਬੀ ਦੀ ਮੰਜ਼ਿਲ ਵੱਲ ਵਧਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਸੁੱਖਾ ਦਿੱਲੀ ਵਾਲਾ 'ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ ਗੱਡੀ ਏ ਸ਼ੌਕੀਨ ਜੱਟ ਦੀ, ਮੁੰਡਿਆਂ ਨੇ ਠੇਕਾ ਲੈ ਲਿਆ ਤੇਰੇ ਕਾਲਜ ਦੀ ਕੰਟੀਨ ਦਾ, ਓਨੇ ਮੇਰੇ ਸਿਰ 'ਤੇ ਨੀ ਵਾਲ ਸੋਹਣੀਏ' ਗੀਤਾਂ ਨਾਲ ਪੌਪ ਗਾਇਕੀ ਦੇ ਖੇਤਰ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ।


Tags: Sukha Delhi WalaAmitabh BachchanJalebi BaiGandi BaatDil Tujhe DiyaRitu Pathakਸੁੱਖਾ ਦਿੱਲੀ ਵਾਲਾਦਿਲ ਤੁਝੇ ਦੀਆਅਮਿਤਾਭ ਬੱਚਨ ਰੀਤੂ ਪਾਠਕ