FacebookTwitterg+Mail

B'Day Spl : ਇੰਝ ਮਕਬੂਲ ਹੋਇਆ ਸੁੱਖੀ ਦਾ ਸੰਗੀਤ ਜਗਤ 'ਚ ਸਿੱਕਾ

sukhe birthday
13 September, 2019 11:52:14 AM

ਜਲੰਧਰ (ਬਿਊਰੋ) — ਪੰਜਾਬੀ ਗਾਇਕੀ ਦੇ ਸਦਕਾ ਦੇਸਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲਾ ਸੁੱਖੀ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 13 ਸਤੰਬਰ 1990 ਨੂੰ ਪੰਜਾਬ 'ਚ ਹੋਇਆ। ਸੁੱਖੀ ਸਿਰਫ ਗਾਇਕੀ ਦੇ ਖੇਤਰ 'ਚ ਹੀ ਨਹੀਂ ਸਗੋਂ ਸੰਗੀਤਕਾਰ, ਗੀਤਕਾਰ ਵਜੋਂ ਵੀ ਜਾਣੇ ਜਾਂਦੇ ਹਨ। ਸੁੱਖੀ ਅੱਜਕੱਲ ਕੈਨੇਡਾ 'ਚ ਰਹਿ ਰਿਹਾ ਹੈ।

'ਮਿਊਜ਼ਿਕਲ ਡੌਕਟਰਜ਼' ਨਾਂ ਦਾ ਬਣਾਇਆ ਬੈਂਡ
ਚੰਡੀਗੜ੍ਹ 'ਚ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਇਕ ਬੈਂਡ ਬਣਾਇਆ, ਜਿਸ ਦਾ ਨਾਂ 'ਮਿਊਜ਼ਿਕਲ ਡੌਕਟਰਜ਼' ਹੈ। ਇਸ ਬੈਂਡ 'ਚ ਸੁੱਖੀ ਦਾ ਸਾਥ ਨਾਮੀ ਗੀਤਕਾਰ ਅਤੇ ਮਿਊਜ਼ਿਕ ਕੰਪੋਜ਼ਰ ਪ੍ਰੀਤ ਹੁੰਦਲ ਨੇ ਦਿੱਤਾ ਸੀ ਪਰ ਕੁਝ ਕਾਰਨਾਂ ਕਰਕੇ ਸੁੱਖੀ ਤੇ ਪ੍ਰੀਤ ਹੁੰਦਲ ਵੱਖ ਹੋ ਗਏ ਪਰ ਸੁੱਖੀ ਨੇ ਆਪਣੇ ਬੈਂਡ ਦੇ ਨਾਮ ਦੇ ਨਾਲ ਹੀ ਅੱਗੇ ਦਾ ਸਫਰ ਜਾਰੀ ਰੱਖਿਆ।

ਗਾਇਕੀ ਦੀ ਸ਼ੁਰੂਆਤ
ਸੁੱਖੀ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 'ਸਨਾਈਪਰ' ਗੀਤ ਨਾਲ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ 'ਚ ਬਹੁਤ ਜ਼ਿਆਦਾ ਮਕਬੂਲ ਹੋਇਆ, ਕਿ ਸੁੱਖੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਜਾਣਿਆ ਜਾਣ ਲੱਗਾ। ਇਸ ਤੋਂ ਬਾਅਦ ਸੁੱਖੀ ਨੇ ਲਗਾਤਾਰ ਦਰਸ਼ਕਾਂ ਦੀ ਝੋਲੀ 'ਚ ਕਈ ਹਿੱਟ ਗੀਤ ਪਾਏ, ਜੋ ਦਰਸ਼ਕਾਂ ਦੀ ਪਸੰਦ 'ਤੇ ਖਰੇ ਉਤਰੇ।

ਇਹ ਹਨ ਹਿੱਟ ਗੀਤ  
ਗਾਇਕ ਸੁੱਖੀ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ, ਜਿਸ 'ਚ 'ਸਨਾਈਪਰ', 'ਸੁਸਾਈਡ', 'ਜਾਗੁਅਰ', 'ਕੁੜੀਏ ਸਨੇਪਚੈਟ ਵਾਲੀਏ', 'ਆਲ ਬਲੈਕ','ਕੋਕਾ' ਅਤੇ 'ਸੁਪਰਸਟਾਰ' ਸਮੇਤ ਵਰਗੇ ਕਈ ਗੀਤ ਸ਼ਾਮਲ ਹਨ। ਉਨ੍ਹਾਂ ਦੇ ਇਹ ਗੀਤ ਹਮੇਸ਼ਾਂ ਵਿਆਹਾਂ ਤੇ ਪਾਰਟੀਆਂ ਦੀ ਰੌਣਕ ਬਣਦੇ ਹਨ।

ਸੋਸ਼ਲ ਮੀਡੀਆ 'ਤੇ ਰਹਿੰਦੇ ਖੂਬ ਐਕਟਿਵ
ਗਾਇਕ ਸੁੱਖੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਆਪਣੇ ਵੱਖਰੇ ਸਟਾਈਲ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਦੀ ਜਰੀਏ ਆਪਣੇ ਨਵੇਂ ਪ੍ਰੋਜੈਕਟਾਂ ਬਾਰੇ ਫੈਨਜ਼ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਨ।

ਦੱਸਣਯੋਗ ਹੈ ਕਿ ਸੁੱਖੀ ਦਾ ਨਾਂ ਸੰਗੀਤ ਜਗਤ ਦੇ ਨਾਮੀ ਸਿੰਗਰਾਂ 'ਚ ਸ਼ਾਮਲ ਹੈ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਖੂਬ ਮੋਹਿਆ ਹੈ। ਸੁੱਖੀ ਹਮੇਸ਼ਾ ਹੀ ਅਜਿਹੇ ਗੀਤ ਗਾਉਂਦਾ ਹੈ, ਜੋ ਨੌਜਵਾਨਾਂ ਦੀ ਪਸੰਦ 'ਤੇ ਹਮੇਸ਼ਾ ਖਰੇ ਉਤਰਦੇ ਹਨ।


Tags: SukheBirthdayJaguarSuicideKudiye Snapchat WaaliyePunjabi Singer

Edited By

Sunita

Sunita is News Editor at Jagbani.