FacebookTwitterg+Mail

ਅਕਸ਼ੇ ਕੁਮਾਰ ਦੀ ਫਿਲਮ 'ਚ ਸੁਣਾਈ ਦੇਵੇਗਾ ਇਹ ਸੁਪਰਹਿੱਟ ਪੰਜਾਬੀ ਗੀਤ

sukhe jaugar song
15 June, 2018 04:32:02 PM

ਜਲੰਧਰ (ਬਿਊਰੋ)— ਪੰਜਾਬੀ ਗੀਤ ਅੱਜਕਲ ਹਰ ਬਾਲੀਵੁੱਡ ਫਿਲਮ 'ਚ ਸੁਣਨ ਨੂੰ ਮਿਲਦੇ ਹਨ। ਹੁਣ ਇਸੇ ਲਿਸਟ 'ਚ ਸੁੱਖੀ ਮਿਊਜ਼ੀਕਲ ਡਾਕਟਰਜ਼ ਦਾ ਸੁਪਰਹਿੱਟ ਗੀਤ 'ਜੈਗੁਆਰ' ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਸੁੱਖੀ ਨਾਲ ਇਸ ਗੀਤ 'ਚ ਬੋਹੇਮੀਆ ਨੇ ਰੈਪ ਕੀਤੀ ਸੀ। 'ਜੈਗੁਆਰ' ਗੀਤ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ, ਜਿਸ ਨੂੰ ਯੂਟਿਊਬ 'ਤੇ 55 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਇਹ ਗੀਤ ਸਾਨੂੰ ਅਕਸ਼ੇ ਕੁਮਾਰ ਸਟਾਰਰ ਫਿਲਮ 'ਹਾਊਸਫੁੱਲ 4' 'ਚ ਵੀ ਸੁਣਨ ਨੂੰ ਮਿਲੇਗਾ। ਇਸ ਦਾ ਹਿੰਟ ਸੁੱਖੀ ਨੇ ਆਪਣੇ ਇਕ ਕਾਨਸਰਟ ਦੌਰਾਨ ਦਿੱਤਾ ਸੀ।
ਹੁਣ ਗੱਲ ਭਾਵੇਂ ਛੋਟੀ ਬਾਲੀਵੁੱਡ ਫਿਲਮ ਦੀ ਹੋਵੇ ਜਾਂ ਵੱਡੀ, ਪੰਜਾਬੀ ਗੀਤ ਦਿਖਾਉਣ ਨਾਲ ਥੋੜ੍ਹੀ-ਬਹੁਤ ਪ੍ਰਸਿੱਧੀ ਤਾਂ ਇਨ੍ਹਾਂ ਫਿਲਮਾਂ ਨੂੰ ਮਿਲ ਹੀ ਜਾਂਦੀ ਹੈ। ਹਨੀ ਸਿੰਘ ਦਾ 'ਅੰਗਰੇਜ਼ੀ ਬੀਟ', ਜੇ ਸਟਾਰ ਦਾ 'ਮੈਂ ਤੇਰਾ ਬੁਆਏਫਰੈਂਡ', ਇਨਦੀਪ ਬਖਸ਼ੀ ਦਾ 'ਸੈਟਰਡੇ ਸੈਟਰਡੇ', ਜੈਜ਼ ਧਾਮੀ ਦਾ 'ਹਾਈ ਹੀਲਜ਼' ਤੇ ਗੁਰੂ ਰੰਧਾਵਾ ਦਾ 'ਪਟੋਲਾ', ਇਹ ਕੁਝ ਅਜਿਹੇ ਗੀਤ ਹਨ, ਜਿਨ੍ਹਾਂ ਨੇ ਬਾਲੀਵੁੱਡ ਫਿਲਮਾਂ ਨੂੰ ਸੁਪਰਹਿੱਟ ਬਣਾਉਣ 'ਚ ਮਦਦ ਕੀਤੀ। ਅੱਜ 'ਰੇਸ 3' ਫਿਲਮ ਰਿਲੀਜ਼ ਹੋਈ ਹੈ, ਜਿਸ 'ਚ ਦੀਪ ਮਨੀ ਦਾ ਗੀਤ 'ਹੀਰੀਏ' ਸੁਣਾਈ ਦੇ ਰਿਹਾ ਹੈ। ਇਹ ਗੀਤ ਵੀ ਪੰਜਾਬੀ ਹੈ।

ਉਥੇ ਗੱਲ ਕਰੀਏ 'ਹਾਊਸਫੁੱਲ 4' ਦੀ ਤਾਂ ਇਸ ਫਿਲਮ 'ਚ ਅਕਸ਼ੇ ਕੁਮਾਰ ਤੋਂ ਇਲਾਵਾ ਕ੍ਰਿਤੀ ਸੈਨਨ, ਪੂਜਾ ਹੇਗੜੇ, ਰਿਤੇਸ਼ ਦੇਸ਼ਮੁਖ, ਚੰਕੀ ਪਾਂਡੇ, ਕ੍ਰਿਤੀ ਖਰਬੰਦਾ ਤੇ ਬੋਮਨ ਈਰਾਨੀ ਮੁੱਖ ਭੂਮਿਕਾ ਨਿਭਾਉਣਗੇ। ਚਰਚਾ ਇਹ ਵੀ ਹੈ ਕਿ 'ਹਾਊਸਫੁੱਲ 4' 'ਚ ਸੰਜੇ ਦੱਤ, ਬੌਬੀ ਦਿਓਲ ਤੇ ਅਭਿਸ਼ੇਕ ਬੱਚਨ ਵੀ ਨਜ਼ਰ ਆ ਸਕਦੇ ਹਨ। ਫਿਲਮ ਨੂੰ ਸਾਜਿਦ ਖਾਨ ਡਾਇਰੈਕਟ ਕਰਨਗੇ, ਜਿਹੜੀ 2019 ਦੀ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।


Tags: Sukhe Jaguar Akshay Kumar Houseful 4

Edited By

Rahul Singh

Rahul Singh is News Editor at Jagbani.