ਮੁੰਬਈ (ਬਿਊਰੋ)— ਅੱਜਕਲ 'ਬਿੱਗ ਬੌਸ 12' ਲਗਾਤਾਰ ਚਰਚਾ 'ਚ ਛਾਇਆ ਹੋਇਆ ਹੈ। ਸ਼ੋਅ ਦੀ ਜੋੜੀ ਅਨੂਪ ਜਲੋਟਾ ਤੇ ਜਸਲੀਨ ਸ਼ੁਰੂ ਤੋਂ ਹੀ ਸੁਰਖੀਆਂ 'ਚ ਰਹੀ ਹੈ। ਬੀਤੇ ਦਿਨੀਂ ਘਰ 'ਚ ਹੋਏ ਸੀਕ੍ਰੇਟ ਟਾਸਕ ਤੋਂ ਬਾਅਦ ਇਨ੍ਹਾਂ ਵੱਲੋਂ ਕੀਤੇ ਗਏ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਟਾਸਕ ਦੌਰਾਨ ਅਨੂਪ, ਜਸਲੀਨ ਦੇ ਸਾਬਕਾ ਪ੍ਰੇਮੀ ਨੂੰ ਲੈ ਕੇ ਮਜ਼ਾਕ ਕਰਦੇ ਹਨ। ਇਸ ਦੇ ਨਾਲ ਅਨੂਪ ਇਸ਼ਾਰਿਆਂ 'ਚ ਸੁੱਖੀ ਦਾ ਨਾਂ ਵੀ ਲੈਂਦੇ ਹਨ।
ਇਸ ਤੋਂ ਬਾਅਦ ਜਸਲੀਨ, ਅਨੂਪ ਨੂੰ ਕਹਿੰਦੀ ਹੈ ਕਿ ਉਹ ਦੁਬਾਰਾ ਅਜਿਹਾ ਨਾ ਕਰਨ। ਮਿਊਜ਼ਿਕ ਇੰਡਸਟਰੀ 'ਚ ਸਭ ਸੁਖਵਿੰਦਰ ਸਿੰਘ ਨੂੰ ਸੁੱਖੀ ਦੇ ਨਾਂ ਨਾਲ ਹੀ ਜਾਣਦੇ ਹਨ। ਅਨੂਪ ਦੇ ਇਸ਼ਾਰਿਆਂ 'ਚ ਲਏ ਸੁੱਖੀ ਦੇ ਨਾਂ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਜਸਲੀਨ, ਸੁਖਵਿੰਦਰ ਨੂੰ ਡੇਟ ਕਰ ਚੁੱਕੀ ਹੈ। ਇਸ ਬਾਰੇ ਜਦੋਂ ਸੁੱਖਵਿੰਦਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜਸਲੀਨ ਨਾਲ ਕੰਮ ਕਰ ਚੁੱਕੇ ਹਨ।
ਸੁੱਖੀ ਨੇ ਇੰਟਰਵਿਊ 'ਚ ਕਿਹਾ, “ਅਸੀਂ ਪਿਛਲ਼ੇ 6 ਸਾਲ ਤੋਂ ਇੱਕ-ਦੂਜੇ ਨੂੰ ਜਾਣਦੇ ਹਾਂ। ਉਹ ਮੇਰੇ ਨਾਲ ਸ਼ੋਅ 'ਚ ਵੀ ਜਾਂਦੀ ਹੈ ਤੇ ਉਸ ਦਾ ਪਰਿਵਾਰ ਮੇਰੇ ਕਾਫੀ ਕਲੋਜ਼ ਹੈ। ਉਸ ਦੇ 'ਬਿੱਗ ਬੌਸ' 'ਚ ਜਾਣ ਤੋਂ ਪਹਿਲਾਂ ਵੀ ਅਸੀਂ ਮਿਲੇ ਸੀ ਤੇ ਕੇਕ ਵੀ ਕੱਟਿਆ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਸ਼ੋਅ 'ਚ ਕੀ ਕਿਹਾ ਗਿਆ ਹੈ। ਮੈਂ ਇਸ ਬਾਰੇ ਜਸਲੀਨ ਦੇ ਪਿਤਾ ਨਾਲ ਗੱਲ ਜ਼ਰੂਰ ਕਰਾਗਾਂ।''