FacebookTwitterg+Mail

ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ 'ਸਿਹਰੇ ਵਾਲਾ' 30 ਜਨਵਰੀ ਨੂੰ ਹੋਵੇਗਾ ਰਿਲੀਜ਼

sukshinder shinda
28 January, 2017 02:23:02 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਸੁਖਸ਼ਿੰਦਰ ਸ਼ਿੰਦਾ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਡੂੰਘੀ ਪਛਾਣ ਬਣਾਉਣ 'ਚ ਸਫਲ ਰਿਹੈ ਹਨ। ਵੈਡਿੰਗ ਸੀਜ਼ਨ 'ਚ ਸੁਖਸ਼ਿੰਦਰ ਸ਼ਿੰਦਾ ਆਪਣਾ ਨਵਾਂ ਗੀਤ 'ਸਿਹਰੇ ਵਾਲਾ' ਲੈ ਕੇ ਆ ਰਹੇ ਹਨ। ਇਸ ਗੀਤ 'ਚ ਪੂਰਾ ਵਿਆਹ ਵਾਲਾ ਮਾਹੌਲ ਵੇਖਣ ਨੂੰ ਮਿਲੇਗਾ। ਇਸ ਗੀਤ ਨੂੰ ਸੱਤਾ ਕੋਟਲੀਵਾਲਾ ਨੇ ਲਿਖਿਆ ਹੈ ਅਤੇ ਇਸ ਗੀਤ ਨੂੰ ਮਿਊਜ਼ਿਕ ਸ਼ਿੰਦਾ ਨੇ ਹੀ ਦਿੱਤਾ ਹੈ। ਇਸ ਤੋਂ ਸੁਖਸ਼ਿੰਦਰ ਸ਼ਿੰਦਾ ਨੇ ਕਈ ਸੁਪਰਹਿੱਟ ਗਾਣਿਆਂ ਨੂੰ ਆਪਣੀ ਆਵਾਜ਼ 'ਚ ਗਾਇਆ ਹੈ। ਉਨ੍ਹਾਂ ਨੇ ਮਸ਼ਹੂਰ ਗੀਤ 'ਸਿੰਘ ਨਾਲ ਜੋੜੀ', 'ਅੱਜ ਦਿਨ ਸ਼ਗਨਾਂ ਦਾ', 'ਚੜਦੀ ਕਲਾਂ ਵਿਚ', 'ਮੌਜਾ ਚੁੱਟ ਮਿੱਤਰਾ', 'ਤਾਰਾ', 'ਮੁੱਲ ਨਹੀਂ ਲੱਗਦਾ' ਆਦਿ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਸ਼ਬਦ ਵੀ ਗਾਏ ਹਨ, ਜਿਵੇਂ, 'ਦਸਾਂ ਗੁਰੂਆਂ ਦੀ ਅਮਰ ਕਹਾਣੀ', 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ' ਆਦਿ। ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ 'ਸਿਹਰੇ ਵਾਲਾ' 30 ਜਨਵਰੀ ਨੂੰ ਰਿਲੀਜ਼ ਹੋਵੇਗਾ।

Tags: ਸੁਖਸ਼ਿੰਦਰ ਸ਼ਿੰਦਾਸਿਹਰੇ ਵਾਲਾ30 ਜਨਵਰੀਰਿਲੀਜ਼ Sukshinder Shinda sehre wala30 January