FacebookTwitterg+Mail

ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ 'ਇਹ ਗੱਲ ਪਿਛਲੇ ਸੰਡੇ ਦੀ' ਰਿਲੀਜ਼ਿੰਗ ਤੋਂ ਪਹਿਲਾਂ ਹੀ ਹੋਇਆ ਲੀਕ

sukshinder shinda
20 April, 2017 09:04:54 AM
ਜਲੰਧਰ— ਪੰਜਾਬੀ ਸੰਗੀਤ ਜਗਤ ਦੇ ਸੁਪਰ ਸਟਾਰ ਤੇ ਪ੍ਰਵਾਸੀ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ, ਜੋ ਕਿ 27 ਅਪ੍ਰੈਲ ਨੂੰ ਰਿਲੀਜ਼ ਹੋਣਾ ਸੀ, ਕਿਸੇ ਹੈਕਰ ਵਲੋਂ ਵੱਖ-ਵੱਖ ਸਾਈਟਾਂ 'ਤੇ ਪਾ ਦਿੱਤਾ ਗਿਆ, ਜਿਸ ਨਾਲ ਸਮੁੱਚੀ ਟੀਮ ਦੀ ਮਿਹਨਤ ਨੂੰ ਝਟਕਾ ਲੱਗਾ ਹੈ। ਇਸ ਸਬੰਧੀ ਸੁਖਸ਼ਿੰਦਰ ਸ਼ਿੰਦਾ ਨੇ ਦੱਸਿਆ ਕਿ ਲਾਲ ਅਠੌਲੀ ਵਾਲੇ ਵਲੋਂ ਲਿਖੇ ਇਸ ਗੀਤ ਦਾ ਸੰਗੀਤ ਉਨ੍ਹਾਂ ਖੁਦ ਤਿਆਰ ਕੀਤਾ ਸੀ ਅਤੇ ਮੂਵੀ ਬਾਕਸ ਸੰਗੀਤ ਕੰਪਨੀ ਵਲੋਂ ਇਸ ਨੂੰ ਵੱਖ-ਵੱਖ ਚੈਨਲਾਂ 'ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾਣਾ ਸੀ ਪਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਗਾਣਾ ਲੀਕ ਹੋਣ ਨਾਲ ਅਸੀਂ ਸਭ ਹੈਰਾਨ ਹਾਂ। ਉਨ੍ਹਾਂ ਕਿਹਾ ਕਿ ਅਜੇ ਵੀਡੀਓ ਲੀਕ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਸਰੋਤਿਆਂ ਤੋਂ ਪੂਰੀਆਂ ਆਸਾਂ ਹਨ ਕਿ ਉਹ ਉਸ ਦੀ ਇਸ ਕੋਸ਼ਿਸ਼ ਨੂੰ ਹਮੇਸ਼ਾ ਵਾਂਗ ਭਰਪੂਰ ਪਿਆਰ ਬਖਸ਼ਣਗੇ। ਉਨ੍ਹਾਂ ਕਿਹਾ ਕਿ ਉਹ ਇਸ ਲੀਕੇਜ ਦੀ ਜਾਂਚ ਜ਼ਰੂਰ ਕਰਵਾਉਣਗੇ ਤਾਂ ਜੋ ਇਸ ਤਰ੍ਹਾਂ ਦੇ ਮਾਫੀਏ ਦੀ ਨਿਸ਼ਾਨਦੇਹੀ ਹੋ ਸਕੇ ਅਤੇ ਕਲਾਕਾਰਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ।

Tags: Sukshinder ShindaEh Gal Pichley Sunday Di Lal Athouliwalaਸੁਖਸ਼ਿੰਦਰ ਸ਼ਿੰਦਾਇਹ ਗੱਲ ਪਿਛਲੇ ਸੰਡੇ ਦੀ