FacebookTwitterg+Mail

ਸੁਖਸ਼ਿੰਦਰ ਸ਼ਿੰਦਾ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ, ਪ੍ਰਸ਼ੰਸਕ ਹੋਏੇ ਭਾਵੁਕ

sukshinder shinda
05 November, 2018 02:11:20 PM

ਜਲੰਧਰ (ਬਿਊਰੋ)— ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ-ਲੇਖਕ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ 'ਚ ਇਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ। ਦਰਅਸਲ ਬੀਤੇ ਦਿਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਰਾਹੀਂ ਉਨ੍ਹਾਂ ਨੇ ਆਪਣਾ ਆਪਣੀ ਮਾਂ ਪ੍ਰਤੀ ਪਿਆਰ ਜ਼ਾਹਰ ਕੀਤਾ। ਇਸ ਵੀਡੀਓ 'ਚ ਉਹ ਭਾਵੁਕ ਗੀਤ 'ਮਾਂ ਦਾ ਕਰਜ਼ਾ' ਦੀਆਂ ਕੁਝ ਲਾਈਨਾਂ ਗਾ ਰਹੇ ਹਨ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''Mothers love is the best love in this world always respect your parents god bless''.

 
 
 
 
 
 
 
 
 
 
 
 
 
 

Mothers love is the best love in this world always respect your parents god bless

A post shared by Sukshinder Shinda (@sukshindershinda) on Nov 3, 2018 at 6:04am PDT

ਦੱਸ ਦੇਈਏ ਕਿ 'ਮਾਂ ਦਾ ਕਰਜ਼ਾ' ਗੀਤ ਸੁਖਸ਼ਿੰਦਰ ਸ਼ਿੰਦਾ ਦਾ 2017 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲਿਆ ਸੀ। ਇਸ ਗੀਤ ਦੀ ਖੂਬਸੂਰਤ ਸ਼ਾਇਰੀ ਉਹ ਆਪਣੀ ਮਾਂ ਵਲੋਂ ਮਿਲੇ ਅਨਮੋਲ ਪਿਆਰ ਨੂੰ ਡੈਡੀਕੇਟ ਕਰ ਰਹੇ ਹਨ।


Tags: Sukshinder ShindaInstagramEmotional VideoMaa Da Karja

About The Author

Chanda

Chanda is content editor at Punjab Kesari