ਜਲੰਧਰ (ਬਿਊਰੋ) — ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਧਾਰਮਿਕ ਗੀਤ 'ਉੱਡ ਨਨਕਾਣੇ ਚੱਲੀਏ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਇਸ ਧਾਰਮਿਕ ਗੀਤ 'ਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਗੁਣਗਾਣ ਕੀਤਾ ਗਿਆ ਹੈ। 'ਉੱਡ ਨਨਕਾਣੇ ਚੱਲੀਏ' ਟਾਈਟਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਹੈ। ਇਸ ਧਾਰਮਿਕ ਗੀਤ ਦੀ ਵੀਡੀਓ ਸਟਾਲਿਨਵੀਰ ਸਿੰਘ ਵਲੋਂ ਬਣਾਈ ਹੈ, ਜਦੋਂਕਿ ਇਸ ਦੇ ਬੋਲ ਜਸਦੀਪ ਸਾਗਰ ਤੇ ਲੇਟ ਵਿਕਰਮ ਸਿੰਘ ਕੋਮਲ ਵਲੋਂ ਸਾਂਝੇ ਤੌਰ 'ਤੇ ਲਿਖੇ ਗਏ ਹਨ। ਇਸ ਧਾਰਮਿਕ ਗੀਤ ਦੀ ਜਾਣਕਾਰੀ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ।
ਦੱਸਣਯੋਗ ਹੈ ਕਿ ਸੁਖਸ਼ਿੰਦਰ ਸ਼ਿੰਦਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਵਿਦੇਸ਼ 'ਚ ਰਹਿੰਦੇ ਹੋਏ ਵੀ ਸ਼ਿੰਦਾ ਦੇ ਗੀਤ ਪੰਜਾਬੀ ਸੱਭਿਆਚਾਰ ਦੇ ਬਹੁਤ ਨੇੜੇ ਹੁੰਦੇ ਹਨ।