FacebookTwitterg+Mail

ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ 'ਸਿਹਰੇ ਵਾਲਾ' ਹੋਇਆ ਰਿਲੀਜ਼

01 February, 2017 10:41:54 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਡੂੰਘੀ ਪਛਾਣ ਬਣਾਈ ਹੈ। ਸੁਖਸ਼ਿੰਦਰ ਸ਼ਿੰਦਾ ਦਾ ਗੀਤ ਨਵਾਂ 'ਸਿਹਰੇ ਵਾਲਾ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਪੂਰਾ ਵਿਆਹ ਦਾ ਮਾਹੌਲ ਦਿਖਾਇਆ ਗਿਆ ਹੈ। ਇਸ ਗੀਤ ਨੂੰ ਸੱਤਾ ਕੋਟਲੀਵਾਲਾ ਨੇ ਲਿਖਿਆ ਹੈ। ਇਸ ਗੀਤ ਨੂੰ ਮਿਊਜ਼ਿਕ ਸੁਖਸ਼ਿੰਦਰ ਸ਼ਿੰਦਾ ਨੇ ਹੀ ਦਿੱਤਾ ਹੈ।
ਜ਼ਿਕਰਯੋਗ ਹੈ ਸੁਖਸ਼ਿੰਦਰ ਸ਼ਿੰਦਾ ਨੇ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗਾਣੇ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ। ਸੁਖਸ਼ਿੰਦਰ ਸ਼ਿੰਦਾ ਨੇ ਸੁਪਰਹਿੱਟ ਗੀਤਾਂ ਦੇ ਨਾਲ-ਨਾਲ ਕਈ ਧਾਰਮਿਕ ਸ਼ਬਦਾਂ ਨੂੰ ਵੀ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।

Tags: Sukshinder ShindaSehre WalaReleasesatta kotalivalaਸੁਖਸ਼ਿੰਦਰ ਸ਼ਿੰਦਾਸਿਹਰੇ ਵਾਲਾਰਿਲੀਜ਼