FacebookTwitterg+Mail

ਸੁਖਸ਼ਿੰਦਰ ਸ਼ਿੰਦਾ ਦਾ ਸਿੰਗਲ ਟਰੈਕ 'ਰੈੱਡ ਰੋਜ਼' ਰਿਲੀਜ਼

27 November, 2016 07:46:17 AM
ਜਲੰਧਰ— 'ਸੈਲਫੀ ਕਰੇਜ਼' ਸਿੰਗਲ ਟਰੈਕ ਨਾਲ ਚਰਚਾ 'ਚ ਆਏ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਸਿੰਗਲ ਟਰੈਕ 'ਰੈੱਡ ਰੋਜ਼' ਅੱਜ ਪੰਜਾਬ ਦੀ ਮਸ਼ਹੂਰ ਕੰਪਨੀ ਮੂਵੀ ਬਾਕਸ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਬੱਲੀ ਜੇਠੂਵਾਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਹਰਜ ਨਾਗਰਾ ਵੱਲੋਂ ਇੰਗਲੈਂਡ ਵਿਖੇ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਗੁਰਵਿੰਦਰ ਮਦੋਕੇ ਨੇ। ਇਸ ਦਾ ਵੀਡੀਓ ਕਮਲਪ੍ਰੀਤ ਜੌਨੀ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਪੀ. ਟੀ. ਸੀ. ਪੰਜਾਬੀ, ਪੀ. ਟੀ. ਸੀ. ਚੱਕਦੇ ਤੋਂ ਇਲਾਵਾ ਯੂ-ਟਿਊਬ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

Tags: ਸੁਖਸ਼ਿੰਦਰ ਸ਼ਿੰਦਾਰੈੱਡ ਰੋਜ਼ਰਿਲੀਜ਼Red Rosereleasesukshinder shinda