ਮੁੰਬਈ—ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ 'ਸੁਲਤਾਨ' ਫਿਲਮ 'ਚ ਸ਼ੂਟਿੰਗ ਦੌਰਾਨ ਕੁਸ਼ਤੀ ਲੜਨ ਦੇ ਸੰਬੰਧ 'ਚ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਇੱਥੇ ਆਲੋਚਨਾ ਝੇਲ ਰਹੇ ਹਨ, ਉੱਥੇ ਉਨ੍ਹਾਂ ਨਾਲ ਫਿਲਮ 'ਚ ਕੁਸ਼ਤੀ ਲੜਨ ਵਾਲੇ ਲੰਬੇ-ਚੌੜੇ ਪਹਿਲਵਾਨ ਦਾ ਕਹਿਣਾ ਹੈ ਕਿ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨਾਲ ਕੁਸ਼ਤੀ ਲੜਨ ਤੋਂ ਬਾਅਦ ਅਦਾਕਾਰ ਦੀ ਹਾਲਤ ਅਸਲ 'ਚ ਖਰਾਬ ਹੋ ਜਾਂਦੀ ਸੀ।
ਜਾਣਕਾਰੀ ਅਨੁਸਾਰ ਪਹਿਲਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਕੁਸ਼ਤੀ ਲੜਨ ਤੋਂ ਬਾਅਦ ਕਈ ਵਾਰ ਸਲਮਾਨ ਖਾਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਸੀ ਕਿ ਉਨ੍ਹਾਂ ਨੂੰ ਸਹਾਰਾ ਦੇ ਕੇ ਅਖਾੜੇ ਤੋਂ ਬਾਹਰ ਲੈ ਕੇ ਜਾਣਾ ਪੈਦਾ ਸੀ।
ਜ਼ਿਕਰਯੋਗ ਹੈ ਕਿ 'ਸੁਲਤਾਨ' ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਇਸ ਦੇ ਬੋਲ ਹਨ, 'ਸਾਤ ਆਸਮਾਂ ਚੀਰੇ, ਸਾਤ ਸਮੁੰਦਰ ਪੀਰੇ' ਇਸ ਗਾਣੇ ਨੂੰ ਇਰਸ਼ਾਦ ਕਾਮਿਲ ਨੇ ਲਿਖਿਆ ਹੈ ਅਤੇ ਇਸ ਗਾਣੇ ਨੂੰ ਸੁਖਵਿੰਦਰ ਸਿੰਘ ਨੇ ਆਪਣੀ ਅਵਾਜ਼ ਦਿੱਤੀ ਹੈ। ਡਾਇਰੈਕਟਰ ਅਲੀ ਅਬਾਸ ਜ਼ਫਰ ਨੇ ਟਵਿੱਟਰ 'ਤੇ ਇਸ ਟਾਈਟਲ ਟਰੈਕ ਨੂੰ ਸ਼ੇਅਰ ਕੀਤਾ ਹੈ।