FacebookTwitterg+Mail

'ਯੇ ਹੈ ਮੁਹੱਬਤੇਂ' ਫੇਮ ਇਸ ਐਕਟਰ ਦੀ ਪਤਨੀ ਨੂੰ ਨਹੀਂ ਮਿਲੀ Maternity Leave, ਹੋਇਆ ਗਰਭਪਾਤ

sumit sachdeva
10 September, 2018 12:38:26 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' ਨਾਲ ਕੁਝ ਵੀ ਚੰਗਾ ਨਹੀਂ ਹੋ ਰਿਹਾ ਹੈ। ਜਿੱਥੇ ਕੁਝ ਹੀ ਦਿਨਾਂ ਪਹਿਲਾਂ ਸ਼ੋਅ ਦੇ ਪਸ਼ੰਸਕਾਂ ਲਈ ਇਕ ਸ਼ਾਕਿੰਗ ਖਬਰ ਆਈ ਸੀ ਕਿ ਸ਼ੋਅ ਜਲਦ ਬੰਦ ਹੋਣ ਵਾਲਾ ਹੈ। ਉੱਥੇ ਕੁਝ ਹੀ ਮਹੀਨੇ ਪਹਿਲਾਂ 'ਯੇ ਹੈ ਮੁਹੱਬਤੇਂ' ਦੇ ਮੁੱਖ ਕਲਾਕਾਰ 'ਰਮਨ ਭੱਲਾ' ਭਾਵ ਕਰਨ ਪਟੇਲ ਦੀ ਪਤਨੀ ਅੰਕਿਤਾ ਭਾਰਗਵ ਵੀ ਮਿਸਕੈਰਿਜ (ਗਰਭਪਾਤ) ਦੇ ਦਰਦ ਤੋਂ ਗੁਜ਼ਰ ਚੁੱਕੀ ਹੈ।

Punjabi Bollywood Tadka

ਹੁਣ ਸ਼ੋਅ ਦੇ ਇਕ ਹੋਰ ਐਕਟਰ ਦੀ ਪਤਨੀ ਦੇ ਗਰਭਪਾਤ ਦੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। 'ਯੇ ਹੈ ਮੁਹੱਬਤੇ' 'ਚ 'ਮਣੀ' ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸੁਮਿਤ ਸਚਦੇਵ ਦੀ ਪਤਨੀ ਅੰਮ੍ਰਿਤਾ 5 ਮਹੀਨਿਆਂ ਤੋਂ ਗਰਭਵਤੀ ਸੀ ਅਤੇ ਉਹ ਜਿਸ ਕੰਪਨੀ 'ਚ ਕੰਮ ਕਰਦੀ ਸੀ, ਉਸ ਦੇ ਮਾਲਿਕ ਪ੍ਰਹਿਲਾਦ ਆਡਵਾਨੀ ਨੇ ਉਨ੍ਹਾਂ ਨੂੰ ਗਰਭਅਵਸਥਾ ਦੌਰਾਨ ਛੁੱਟੀ ਨਾ ਦਿੰਦਿਆਂ ਖੂਬ ਪਰੇਸ਼ਾਨ ਕੀਤਾ ਅਤੇ ਫਿਰ ਅਚਾਨਕ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ, ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਦਾ ਗਰਭਪਾਤ ਹੋ ਗਿਆ।

Punjabi Bollywood Tadka

ਸੁਮਿਤ ਸਚਦੇਵ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਇਮੋਸ਼ਨਲ ਪੋਸਟ ਸ਼ੇਅਰ ਕਰਕੇ ਇਸ ਦੁਖਭਰੀ ਖਬਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਸੁਮਿਤ ਨੇ ਪਟੀਸ਼ਨ 'ਚ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਦੀ ਪਤਨੀ ਦੀ ਮਟਰਨਿਟੀ ਲੀਵ ਨੂੰ ਉਨ੍ਹਾਂ ਦੇ ਬੌਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਜਦਕਿ ਉਹ ਪਹਿਲਾਂ ਇਸ ਦੀ ਮਨਜ਼ੂਰੀ ਦੇ ਚੁੱਕੇ ਸਨ। ਅੰਮ੍ਰਿਤਾ ਨੂੰ ਬੈੱਡ ਰੈਸਟ ਦੱਸੀ ਗਈ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਕੰਮ 'ਚ ਜਾਣਾ ਪਿਆ। ਕੰਮ ਦਾ ਪ੍ਰੈਸ਼ਰ ਅੰਮ੍ਰਿਤਾ 'ਤੇ ਵਧਦਾ ਗਿਆ ਅਤੇ ਇਕ ਦਿਨ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ।

Punjabi Bollywood Tadka

ਸੁਮਿਤ ਨੇ ਅੱਗੇ ਦੱਸਿਆ ਕਿ ਅੰਮ੍ਰਿਤਾ ਨੂੰ ਜਲਦ ਹਸਪਤਾਲ ਦਾਖਲ ਕਰਾਇਆ ਗਿਆ ਪਰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਦਾ ਮਿਸਕੈਰਿਜ ਹੋ ਗਿਆ ਹੈ। ਮਿਸਕੈਰਿਜ ਦੇ 30 ਮਿੰਟ ਪਹਿਲਾਂ ਹੀ ਉਨ੍ਹਾਂ ਨੂੰ ਕੰਪਨੀ ਤੋਂ ਅੰਮ੍ਰਿਤਾ ਦੇ ਟਰਮੀਨੇਸ਼ਨ ਲੈਟਰ ਦੇ ਦਿੱਤਾ। ਸੁਮਿਤ ਨੇ ਪਟੀਸ਼ਨ 'ਚ ਦੁੱਖ ਬਿਆਨ ਕਰਦੇ ਹੋਏ ਲਿਖਿਆ ਕਿਸ ਤਰ੍ਹਾਂ ਮਟਰਨਿਟੀ ਲੀਵ ਨੂੰ ਲੈ ਕੇ ਕੰਪਨੀ ਦੇ ਮਾਲਕ ਆਪਣੇ ਕਰਮਚਾਰੀਆਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ ਅਤੇ ਇਕ ਮਾਸੂਮ ਬੱਚੇ ਨੂੰ ਆਪਣੀ ਜਾਨ ਗੁਆਣੀ ਪਈ ਹੈ।


Tags: Amrita GujralSumit SachdevaYe Hai MohabbateinWifeMiscarriage PetitionInstagram Post

Edited By

Chanda Verma

Chanda Verma is News Editor at Jagbani.