FacebookTwitterg+Mail

ਜਨਮਦਿਨ ਮੌਕੇ ਜਾਣੋ ਸੁਮਿਤਾ ਸਾਨਿਆਲ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

sumita sanyal birthday
09 October, 2019 01:25:18 PM

ਮੁੰਬਈ(ਬਿਊਰੋ)- ਬੰਗਾਲੀ ਫਿਲਮਾਂ ਦੀ ਅਦਾਕਾਰਾ ਸੁਮਿਤਾ ਸਾਨਿਆਲ ਦਾ ਅੱਜ ਜਨਮਦਿਨ ਹੈ। ਸੁਮਿਤਾ ਫਿਲਮ ਆਨੰਦ ਨਾਲ ਮਸ਼ਹੂਰ ਹੋਈ ਸੀ। ਇਸ ਫਿਲਮ ’ਚ ਉਨ੍ਹਾਂ ਨਾਲ ਅਮਿਤਾਭ ਬੱਚਨ ਅਤੇ ਰਾਜੇਸ਼ ਖੰਨਾ ਸਨ। ਫਿਲਮ ’ਚ ਸੁਮਿਤਾ ਨੇ ਅਮਿਤਾਭ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ। ਸਾਲ 2017 ’ਚ ਸੁਮਿਤਾ ਨੇ 71 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
Punjabi Bollywood Tadka
ਸੁਮਿਤਾ ਦੇ ਦਿਹਾਂਤ ਨਾਲ ਅਮਿਤਾਭ ਸਮੇਤ ਪੂਰਾ ਬਾਲੀਵੁੱਡ ਸੋਗ ਵਿਚ ਡੁੱਬ ਗਿਆ ਸੀ। ਸੁਮਿਤਾ ਨੇ ਬੰਗਾਲੀ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਸੁਮਿਤਾ ‘ਅਸ਼ੀਰਵਾਦ’ (1968), ‘ਆਨੰਦ’ (1971), ‘ਗੁੱਡੀ’ (1971), ‘ਮੇਰੇ ਆਪਣੇ’ (1971) ਅਤੇ ‘ਦਿ ਪੀਕਾਕ ਸਪ੍ਰਿੰਗ’ (1996) ਵਿਚ ਨਜ਼ਰ ਆਈ ਸੀ।
Punjabi Bollywood Tadka
ਸੁਮਿਤਾ ਦਾ ਅਸਲੀ ਨਾਮ ਮੰਜੁਲਾ ਸਾਨਿਆਲ ਸੀ। ਡਾਇਰੈਕਟਰ ਵਿਭੂਤੀ ਲਾਹਾ ਨੇ ਉਨ੍ਹਾਂ ਦਾ ਨਾਮ ਬਦਲ ਕੇ ਸੁਮਿਤਾ ਰੱਖ ਦਿੱਤਾ ਸੀ। ਸੁਮਿਤਾ ਨੇ ਬੰਗਾਲੀ ਭਾਸ਼ਾ ਵਿਚ ਕਰੀਬ 40 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ।
Punjabi Bollywood Tadka
ਫਿਲਮਾਂ ਤੋਂ ਇਲਾਵਾ ਸੁਮਿਤਾ ਨੇ ਕਈ ਟੀ. ਵੀ. ਸੀਰੀਅਲ ਅਤੇ ਸਟੇਜ ਪਰਫਾਰਮੈਂਸ ਵੀ ਦਿੱਤੀ ਸੀ। ਸੁਮਿਤਾ ਇਕ ਵਧੀਆ ਅਦਾਕਾਰਾ ਸੀ ਅਤੇ ਉਨ੍ਹਾਂ ਦਾ ਵਿਆਹ ਫਿਲਮ ਐਡੀਟਰ ਸੁਬੋਧ ਰਾਏ ਨਾਲ ਹੋਇਆ ਸੀ।


Tags: Sumita SanyalHappy BirthdayAnandGuddiAashirwadFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari