FacebookTwitterg+Mail

ਕਪਿਲ-ਸੁਨੀਲ ਵਿਚਕਾਰ ਹੋਏ ਵਿਵਾਦ 'ਤੇ ਸੁਮੋਨਾ ਨੇ ਤੋੜੀ ਚੁੱਪੀ, ਕਿਹਾ 'Thank God...

sumona chakravarti
04 August, 2017 05:21:57 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰਵੋਰ ਵਿਚਕਾਰ ਹੋਏ ਵਿਵਾਦ ਨੂੰ ਕਰੀਬ 5 ਮਹੀਨੇ ਬੀਤੇ ਚੁੱਕੇ ਹਨ। ਇਸ ਵਿਵਾਦ ਨੂੰ ਲੈ ਕੇ ਹੁਣ ਤਕ ਕਈ ਖਬਰਾਂ ਸਾਹਮਣੇ ਚੁੱਕੀਆਂ ਹਨ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਦੀ ਆਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੁਮੋਨਾ ਚੱਕਰਵਰਤੀ ਨੇ ਪਹਿਲੀ ਵਾਰ ਇਸ ਵਿਵਾਦ 'ਤੇ ਚੁੱਪੀ ਤੋੜਦੇ ਹੋਏ ਕਿਹਾ, 'Thank God' ਮੈਂ ਉੱਥੇ ਨਹੀਂ ਸੀ''।
ਸੂਤਰਾਂ ਮੁਤਾਬਕ ਇੰਟਰਵਿਊ ਦੌਰਾਨ ਸੁਮੋਨਾ ਨੇ ਕਿਹਾ, ''ਹਾਂ ਮੈਂ ਆਪਣੇ ਦੋਸਤਾਂ ਨੂੰ ਬਹੁਤ ਮਿਸ ਕਰਦੀ ਹਾਂ ਪਰ ਮੈਂ ਜਾਣਦੀ ਹਾਂ ਕਿ ਉਹ ਲੋਕ ਸ਼ੋਅ ਤੋਂ ਵੱਖ ਕਿਉਂ ਹੋਏ ਹਨ। ਮੈਂ ਉਸ ਵਿਵਾਦ ਬਾਰੇ ਚੰਗੀ ਤਰ੍ਹਾਂ ਤਾਂ ਨਹੀਂ ਜਾਣਦੀ ਹਾਂ ਕਿਉਂਕਿ ਮੈਂ ਉੱਥੇ ਮੌਜੂਦ ਨਹੀਂ ਸੀ। ਇਸ ਮਾਮਲੇ 'ਚ ਮੈਂ ਕਾਫੀ ਕਿਸਮਤ ਵਾਲੀ ਸਾਬਤ ਰਹੀ ਹਾਂ। ਜਦੋਂ ਲੋਕ 3-4 ਸਾਲਾਂ ਤੋਂ ਇਕ ਟੀਮ ਦੀ ਤਰ੍ਹਾਂ ਇਕੱਠੇ ਕੰਮ ਕਰ ਹੋਣ ਤਾਂ ਕਿਸੇ ਦਿਨ ਅਜਿਹਾ ਵਿਵਾਦ ਹੋਣ 'ਤੇ ਸਾਨੂੰ ਇਕ ਫੈਸਲਾ ਲੈਣਾ ਹੁੰਦਾ ਹੈ ਕਿ ਅਗੇ ਕੰਮ ਕੀਤਾ ਜਾਵੇ ਜਾਂ ਨਹੀਂ''। ਸੁਮੋਨਾ ਨੇ ਦੱਸਿਆ, ''ਮੈਂ ਆਪਣੇ ਦੋਸਤਾਂ ਨੂੰ ਮਿਸ ਕਰਦੀ ਹਾਂ ਅਤੇ ਉਨ੍ਹਾਂ ਲੋਕਾਂ ਨੇ ਸ਼ੋਅ ਨੂੰ ਛੱਡ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਇਸ ਲਈ ਕੋਈ ਕਾਰਨ ਨਹੀਂ ਹੋਵੇਗਾ। ਕਪਿਲ ਵੀ ਉਨ੍ਹਾਂ ਲੋਕਾਂ ਨੂੰ ਮਿਸ ਕਰਦੇ ਹਨ ਪਰ ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਕਹਿੰਦੀ ਹਾਂ ਚਾਹੇ ਕੁਝ ਵੀ ਹੋ ਜਾਵੇ ਸ਼ੋਅ ਚਲਣਾ ਚਾਹੀਦਾ ਹੈ ਜੋ ਕਿ ਚਲ ਰਿਹਾ ਹੈ''।


Tags: TV Actress Sumona Chakravarti The Kapil Sharma Show Kapil Sharma Thank God ਕਪਿਲ ਸ਼ਰਮਾ ਸੁਮੋਨਾ ਚੱਕਰਵਰਤੀ