FacebookTwitterg+Mail

ਕਪਿਲ ਦੀ ਆਨਸਕ੍ਰੀਨ ਪਤਨੀ ਨੇ ਸ਼ੇਅਰ ਕੀਤੀਆਂ ਅਜਿਹੀਆਂ ਤਸਵੀਰਾਂ, ਹੋਈ ਟਰੋਲ

sumona chakravarti
24 February, 2018 01:07:00 PM

ਮੁੰਬਈ(ਬਿਊਰੋ)— ਅਦਾਕਾਰਾ ਅਤੇ ਕਾਮੇਡੀਅਨ ਸੁਮੋਨਾ ਚੱਕਰਵਰਤੀ ਆਪਣੇ ਨਵੇਂ ਫੋਟੋਸ਼ੂਟ ਕਾਰਨ ਚਰਚਾ 'ਚ ਹਨ। ਉਹ ਇਨ੍ਹਾਂ ਤਸਵੀਰਾਂ ਵਿਚ ਬਿਕਨੀ ਵਿਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸੁਮੋਨਾ ਨੇ ਆਪਣੇ ਟਵਿਟਰ ਅਤੇ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਇਸ ਦੇ ਨਾਲ ਹੀ ਕਪਿਲ ਸ਼ਰਮਾ ਦੇ ਸ਼ੋਅ ਨਾਲ ਮਸ਼ਹੂਰ ਹੋਈ ਸੁਮੋਨਾ ਦੀ ਟਰੋਲਿੰਗ ਹੋਣ ਲੱਗੀ। ਇਕ ਫੈਨ ਨੇ ਲਿਖਿਆ,'' ਮੈਂ ਸ਼ਰਮਾ ਜੀ ਨੂੰ ਦੱਸ ਦੇਵਾਗਾਂ।''

Punjabi Bollywood Tadka
ਦੱਸ ਦਈਏ ਕਿ ਸੁਮੋਨਾ ਇਨੀਂ ਦਿਨੀਂ ਥਾਈਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਨੇ ਆਪਣੀ ਇਕ ਤਸਵੀਰ ਦੇ ਨਾਲ ਲਿਖਿਆ ਹੈ,''Life is a beach…Live by the currents, Plan by the tides,     And follow the sun.''

Punjabi Bollywood Tadka
ਕਈ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਸੁਮੋਨਾ ਨੂੰ ਕੰਮ ਨਹੀਂ ਮਿਲ ਰਿਹਾ ਹੈ, ਇਸ ਲਈ ਉਹ ਇਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਧਿਆਨ ਬਟੋਰਨਾ ਚਾਹੁੰਦੀ ਹੈ।

Punjabi Bollywood Tadka
ਹਾਲ ਹੀ 'ਚ ਕਪਿਲ ਨੇ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ' ਦੀ ਘੋਸ਼ਣਾ ਕੀਤੀ ਹੈ। ਇਸ ਸ਼ੋਅ ਵਿਚ ਸੁਮੋਨਾ ਵੀ ਨਜ਼ਰ ਆ ਸਕਦੀ ਹੈ। ਸੁਮੋਨਾ ਪਿਛਲੇ ਕਾਫੀ ਸਮੇਂ ਤੋਂ ਲਾਇਮਲਾਇਟ ਤੋਂ ਦੂਰ ਹੈ। ਉਹ ਆਖੀਰ ਵਾਰ ਟੀ. ਵੀ. ਸ਼ੋਅ 'ਦੇਵ' ਵਿਚ ਨਜ਼ਰ ਆਈ ਸੀ।

Punjabi Bollywood Tadka


Tags: Sumona ChakravartiKapil SharmaDevThe Kapil Sharma ShowKhotey Sikkey

Edited By

Manju

Manju is News Editor at Jagbani.