FacebookTwitterg+Mail

'ਕਸੌਟੀ ਜ਼ਿੰਦਗੀ ਕੀ 2' 'ਚ ਅਹਿਮ ਕਿਰਦਾਰ ਨਿਭਾਵੇਗੀ ਸੁਮੋਨਾ

sumona chakravarti
28 July, 2018 06:23:36 PM

ਮੁੰਬਈ (ਬਿਊਰੋ)— ਸਟਾਰ ਪਲੱਸ ਦਾ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ 2' ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਫਿਲਹਾਲ ਸ਼ੋਅ ਦੀ ਸਟਾਰਕਾਸਟ ਨੂੰ ਲੈ ਕੇ ਇਹ ਸ਼ੋਅ ਚਰਚਾ 'ਚ ਹੈ। ਸੂਤਰਾਂ ਮੁਤਾਬਕ ਟੀ. ਵੀ. ਅਦਾਕਾਰਾ ਸੁਮੋਨਾ ਚਕਰਵਰਤੀ ਸ਼ੋਅ 'ਚ ਅਹਿਮ ਕਿਰਦਾਰ 'ਅਨੁਰਾਗ ਬਾਸੂ' ਦੀ ਭੈਣ 'ਨਿਵੋਦਿਤਾ ਬਾਸੂ' ਦਾ ਕਿਰਦਾਰ ਨਿਭਾਅ ਸਕਦੀ ਹੈ। ਸੁਮੋਨਾ ਨੇ 'ਨਿਵੋਦਿਤਾ ਬਾਸੂ' ਦਾ ਕਿਰਦਾਰ ਮਿਲਣ ਦੀਆਂ ਖਬਰਾਂ 'ਤੇ ਪੁਸ਼ਟੀ ਕੀਤੀ ਹੈ ਪਰ ਉਸ ਨੇ ਆਪਣੇ ਕਿਰਦਾਰ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ। 2001 'ਚ ਇਸ ਸ਼ੋਅ 'ਚ ਆਏ ਪਹਿਲੇ ਭਾਗ 'ਚ 'ਨਿਵੋਦਿਤਾ' ਦਾ ਕਿਰਦਾਰ ਪੂਨਮ ਨਰੂਲਾ ਨੇ ਨਿਭਾਇਆ ਸੀ।

ਦੱਸਣਯੋਗ ਹੈ ਕਿ ਏਕਤਾ ਕਪੂਰ ਦਾ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ' ਇਕ ਵਾਰ ਫਿਰ ਪਰਦੇ 'ਤੇ ਵਾਪਸੀ ਕਰ ਰਿਹਾ ਹੈ। ਪਿਛਲੇ ਹਫਤੇ ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ, ਜਿਸ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਪਹਿਲਾਂ ਇਹ ਖਬਰ ਆਈ ਸੀ ਕਿ ਅਨੁਰਾਗ ਬਾਸੂ ਦਾ ਕਿਰਦਾਰ ਸ਼ਰਧ ਮਲਹੋਤਰਾ ਨਿਭਾਵੇਗਾ ਪਰ ਹੁਣ ਇਹ ਤੈਅ ਹੋ ਗਿਆ ਹੈ ਕਿ ਅਦਾਕਾਰ ਪਾਰਥ ਸਾਮਨਾਥ ਇਹ ਕਿਰਦਾਰ ਨਿਭਾਉਣਗੇ। ਨਿਰਮਾਤਾ ਏਕਤਾ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ, ''24 ਦੇ ਲੀਡ ਅਨੁਰਾਗ ਦੇ ਕਿਰਦਾਰ ਨੂੰ 30 ਜ਼ਿਆਦਾ ਉਮਰ ਦਾ ਅਦਾਕਾਰ ਨਹੀਂ ਨਿਭਾਅ ਸਕਦਾ''। ਇਸ ਤੋਂ ਇਲਾਵਾ ਸ਼ੋਅ ਏਰਿਕਾ ਫਰਨਾਂਡੀਜ਼ ਲੀਡ ਅਦਾਕਾਰਾ ਦੇ ਕਿਰਦਾਰ 'ਚ ਨਜ਼ਰ ਆਵੇਗੀ।


Tags: Sumona Chakravarti Kasautii Zindagii Kay Erica Fernandes Parth Samthaan Ekta Kapoor Tv Actress

Edited By

Kapil Kumar

Kapil Kumar is News Editor at Jagbani.