FacebookTwitterg+Mail

ਡਾ. ਮਸ਼ਹੂਰ ਗੁਲਾਟੀ ਦੀ ਬੇਟੀ ਨੇ ਕਰਵਾਇਆ ਮੇਕਓਵਰ, ਇਸ ਬਦਲੀ ਲੁੱਕ 'ਚ ਆਵੇਗੀ ਨਜ਼ਰ (ਦੇਖੋ ਤਸਵੀਰਾਂ)

    1/7
29 April, 2017 03:57:13 PM
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' 'ਚ ਸਰਲਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਸੁਮੋਨਾ ਚੱਕਰਵਰਤੀ ਹੁਣ ਸ਼ੋਅ 'ਚ ਬਦਲੇ ਅੰਦਾਜ਼ 'ਚ ਨਜ਼ਰ ਆਵੇਗੀ। ਸੁਮੋਨਾ ਨੇ 'ਦਿ ਕਪਿਲ ਸ਼ਰਮਾ ਸ਼ੋਅ' ਲਈ ਮੇਕਓਵਰ ਕਰਵਾਇਆ ਤੇ ਇਸ ਮੇਕਓਵਰ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸ਼ੋਅ 'ਚ ਹੁਣ ਤਕ ਘਰੇਲੂ ਲੜਕੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਸੁਮੋਨਾ ਹੁਣ ਗਲੈਮਰੈੱਸ ਅੰਦਾਜ਼ 'ਚ ਦਿਖੇਗੀ।
ਕਪਿਲ ਸ਼ਰਮਾ ਦੇ ਸ਼ੋਅ 'ਚ ਸੁਨੀਲ ਗਰੋਵਰ ਦੇ ਜਾਣ ਤੋਂ ਬਾਅਦ ਟੀ. ਆਰ. ਪੀ. 'ਚ ਗਿਰਾਵਟ ਆ ਰਹੀ ਹੈ। ਇਸ ਲਈ ਸ਼ੋਅ 'ਚ ਥੋੜ੍ਹੇ ਬਦਲਾਅ ਦੇਖਣ ਨੂੰ ਮਿਲੇ ਹਨ। ਦੱਸਣਯੋਗ ਹੈ ਕਿ ਹੁਣ ਤਕ ਸੁਮੋਨਾ ਸ਼ੋਅ 'ਚ ਸਰਲਾ ਦਾ ਕਿਰਦਾਰ ਨਿਭਾਉਂਦੀ ਸੀ, ਜੋ ਕਿ ਡਾ. ਮਸ਼ਹੂਰ ਗੁਲਾਟੀ ਦੀ ਬੇਟੀ ਹੈ। ਹੁਣ ਸੁਨੀਲ ਗਰੋਵਰ ਦੇ ਜਾਣ ਤੋਂ ਬਾਅਦ ਸੁਮੋਨਾ ਦੇ ਕਿਰਦਾਰ 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਸੁਮੋਨਾ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਨੂੰ ਟਵਿਟਰ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

Tags: Sumona Chakravarti Kapil Sharma Sunil Grover ਮਸ਼ਹੂਰ ਗੁਲਾਟੀ ਕਪਿਲ ਸ਼ਰਮਾ ਸੁਮੋਨਾ ਚੱਕਰਵਰਤੀ