FacebookTwitterg+Mail

ਕਪਿਲ ਤੋਂ ਬਾਅਦ ਉਸ ਦੀ ਆਨਸਕ੍ਰੀਨ ਪਤਨੀ ਨਾਲ ਵਾਪਰਿਆ ਹਾਦਸਾ, ਜਾਣੋ ਕੀ ਹੈ ਮਾਮਲਾ

sumona chakravarti rushed to the hospital
28 October, 2017 01:37:58 PM

ਮੁੰਬਈ(ਬਿਊਰੋ)— ਸਟਾਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਉਸ ਦੀ ਪ੍ਰੇਮਿਕਾ ਸਰਲਾ ਦਾ ਕਿਰਦਾਰ ਨਿਭਾਉਣ ਵਾਲੀ ਕਿਊਟ ਗਰਲ ਸੁਮੋਨਾ ਚੱਕਰਵਰਤੀ ਅੱਜਕੱਲ ਕਲਰਸ ਟੀ. ਵੀ. ਦੇ ਡਿਟੇਕਟਿਵ ਸ਼ੋਅ 'ਦੇਵ' 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ ਪਰ ਹੁਣ ਅਜਿਹੀ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ ਕਿ, ਜਿਸ ਨਾਲ ਉਸ ਦੇ ਚਾਹੁੰਣ ਵਾਲਿਆਂ ਨੂੰ ਇੱਕ ਝਟਕਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੈੱਟ 'ਤੇ ਰਿਪੋਰਟ ਕਰਦੇ ਹੋਏ ਉਹ ਅਚਾਨਕ ਬੇਹੋਸ਼ ਹੋ ਗਈ।

Punjabi Bollywood Tadka

ਸੂਤਰਾਂ ਮੁਤਾਬਕ ਸ਼ੋਅ ਦੀ ਲਗਾਤਾਰ ਸ਼ੂਟਿੰਗ ਕਾਰਨ ਸੁਮੋਨਾ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਸ਼ੋਅ 'ਚ ਸੁਮੋਨਾ ਦੇ ਸਹਿ-ਕਲਾਕਾਰ ਆਸ਼ੀਸ਼ ਚੌਧਰੀ ਨੇ ਆਪਣੇ ਇਕ ਬਿਆਨ 'ਚ ਦੱਸਿਆ ਕਿ, ''ਸੁਮੋਨਾ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ।'' ਦੱਸ ਦੇਈਏ ਕਿ ਸੁਮੋਨਾ ਹੁਣ ਹਸਪਤਾਲ ਤੋਂ ਬਾਹਰ ਆ ਗਈ ਹੈ ਤੇ ਘਰ 'ਚ ਆਰਾਮ ਕਰ ਰਹੀ ਹੈ।


Tags: Kapil SharmaThe Kapil Sharma ShowSumona ChakravartiHospitalDev