FacebookTwitterg+Mail

ਸੁਨੰਦਾ ਸ਼ਰਮਾ ਨੇ ‘ਪਟਾਕਾ’ ਗਾਣਾ ਗਾਉਣ ਲਈ ਮੰਗੀ ਮੁਆਫੀ

sunanda sharma
23 April, 2019 11:36:55 AM

ਮੋਹਾਲੀ (ਨਿਆਮੀਆਂ) - ਗਾਇਕਾ ਸੁਨੰਦਾ ਨੇ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਪੰਡਤ ਧਰੇਨਵਰ ਰਾਓ ਨਾਲ ਮੁਲਾਕਾਤ ਕਰ ਕੇ ਪੰਜਾਬੀ ਮਾਂ ਬੋਲੀ, ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਨੂੰ ਲੈ ਕੇ ਗੰਭੀਰ ਵਿਚਾਰਾਂ ਕੀਤੀਆਂ। ਇਸ ਮੌਕੇ ਸੁਨੰਦਾ ਸ਼ਰਮਾ ਨੇ ‘ਪਟਾਕਾ’ ਗਾਣਾ ਗਾਉਣ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਉਹ ਚੰਗੇ ਗੀਤ ਗਾਏਗੀ।

Punjabi Bollywood Tadka
ਪਟਾਕੇ’ ਗਾਣੇ ਨੂੰ ਲੈ ਕੇ ਹੋਈ ਕੁਤਾਹੀ ਲਈ ਜੇਕਰ ਕਿਸੇ ਦੇ ਮਨ ਨੂੰ ਠੇਸ ਲੱਗੀ ਹੈ ਤਾਂ ਉਹ ਉਸ ਲਈ ਮੁਆਫੀ ਮੰਗਦੀ ਹੈ। ਉਹ ਇਕ ਔਰਤ ਹੋਣ ਕਰ ਕੇ ਸਭ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਇਸ ਮੌਕੇ ਪੰਡਤ ਧਰੇਨਵਰ ਰਾਓ ਤੋਂ ਇਲਾਵਾ ਪਿੰਕੀ ਧਾਲੀਵਾਲ, ਗੁਰਪਾਲ ਸਿੰਘ ਤੇ ਕੁਲਦੀਪ ਲੋਹਟ ਵੀ ਮੌਜੂਦ ਸਨ।


Tags: Sunanda SharmaPatakePunjabi NewsPunjabi Singerਸੁਨੰਦਾ ਸ਼ਰਮਾ

Edited By

Sunita

Sunita is News Editor at Jagbani.