FacebookTwitterg+Mail

ਸਲਮਾਨ ਖਾਨ ਨੂੰ ਮਿਲ ਕੇ ਭਾਵੁਕ ਹੋਈ ਸੁਨੰਦਾ ਸ਼ਰਮਾ, ਪੋਸਟ 'ਚ ਲਿਖੇ ਦਿਲ ਦੇ ਜਜ਼ਬਾਤ

sunanda sharma and salman khan
12 February, 2020 10:24:10 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜਿਸ ਨੇ ਬਹੁਤ ਹੀ ਘੱਟ ਸਮੇਂ 'ਚ ਖਾਸੀ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨਾਲ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਜ਼ਰ ਆ ਰਹੇ ਹਨ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਖੁਸ਼ੀ ਫੈਨਜ਼ ਨਾਲ ਸ਼ੇਅਰ ਕਰਦਿਆਂ ਕੈਪਸ਼ਨ ਰਾਹੀਂ ਦਿਲ ਦੀਆ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਉਸ ਨੇ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਪਲ ਹੈ ਅਤੇ ਸਿਰਫ ਸਲਮਾਨ ਖਾਨ ਸਰ ਨਾਲ…ਇਹ ਬਹੁਤ ਸਾਰੇ ਲੋਕਾਂ ਦਾ 'ਸੁਫਨਾ' ਹੁੰਦਾ ਹੈ ਪਰ ਮੇਰਾ ਸੁਫਨਾ ਸੱਚ ਹੋਇਆ ਹੈ।…ਉਹ ਮੇਰੀ ਪ੍ਰੇਰਨਾ ਹੈ ਅਤੇ ਬਹੁਤ ਸਾਰੇ ਹੋਰਾਂ ਲਈ। ਉਨ੍ਹਾਂ ਦੀਆ ਤਸਵੀਰਾਂ ਦੇਖ ਦੇ ਮੈਂ ਵੱਡੀ ਹੋਈ ਹਾਂ ਅਤੇ ਅੱਜ ਉਨ੍ਹਾਂ ਨਾਲ ਖੜ੍ਹੀ ਹੋਈ ਹਾਂ। ਧੰਨਵਾਦ ਵਾਹਿਗੁਰੂ ਜੀ!!''
Punjabi Bollywood Tadka
ਸੁਨੰਦਾ ਸ਼ਰਮਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਗਾਇਕੀ ਦੇ ਨਾਲ–ਨਾਲ ਸੁਨੰਦਾ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਹੁਨਰ ਦਿਖਾ ਚੁੱਕੀ ਹੈ।


Tags: Sunanda SharmaBollywood SuperstarSalman KhanInstagram PictureViralPunjabi Celebrity

About The Author

sunita

sunita is content editor at Punjab Kesari