FacebookTwitterg+Mail

ਹਰੇਕ ਦੇ ਦਿਲ ਨੂੰ ਲੁੱਟ ਰਿਹੈ ਸੁਨੰਦਾ ਸ਼ਰਮਾ ਦਾ ਧਾਰਮਿਕ ਗੀਤ 'ਨਾਨਕੀ ਦਾ ਵੀਰ' (ਵੀਡੀਓ)

sunanda sharma new song nanki da veer out now
07 November, 2019 11:16:13 AM

ਜਲੰਧਰ (ਬਿਊਰੋ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਦਾ ਧਾਰਮਿਕ ਗੀਤ 'ਨਾਨਕੀ ਦਾ ਵੀਰ' ਰਿਲੀਜ਼ ਹੋ ਚੁੱਕਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਹ ਧਾਰਮਿਕ ਗੀਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਸੁਨੰਦਾ ਸ਼ਰਮਾ ਦੇ ਇਸ ਧਾਰਮਿਕ ਗੀਤ ਨੂੰ ਉਨ੍ਹਾਂ ਦੇ ਪ੍ਰਸ਼ੰਸਕਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਗੀਤ ਦੇ ਬੋਲ ਵੀਤ ਬਲਜੀਤ ਵਲੋਂ ਸ਼ਿੰਗਾਰੇ ਗਏ ਹਨ, ਜਿਸ ਦਾ ਮਿਊਜ਼ਿਕ ਬੀਟ ਮਿਨਿਸਟਰ ਵਲੋਂ ਤਿਆਰ ਕੀਤਾ ਗਿਆ ਹੈ। ਸਟਾਲਿਨਵੀਰ ਸਿੰਘ ਦੇ ਨਿਰਦੇਸ਼ਨ 'ਚ ਵੀਡੀਓ ਦਾ ਫਿਲਮਾਂਕਣ ਕੀਤਾ ਗਿਆ ਹੈ। ਸੁਨੰਦਾ ਸ਼ਰਮਾ ਦੇ ਇਸ ਗੀਤ 'ਚ ਬੇਬੇ ਨਾਨਕੀ ਤੇ ਗੁਰੂ ਨਾਨਕ ਦੇਵ ਜੀ ਪਿਆਰ ਨੂੰ ਬਿਆਨ ਕੀਤਾ ਗਿਆ ਹੈ। ਗੀਤ ਦੇ ਬੋਲ ਹਰ-ਇਕ ਦੇ ਦਿਲ ਨੂੰ ਛੂਹੂ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਨੰਦਾ ਸ਼ਰਮਾ ਦੇ ਕਈ ਗੀਤ ਮਕਬੂਲ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 'ਬੈਨ', 'ਸੈਂਡਲ', 'ਜੱਟ ਯਮਲਾ', 'ਪਟਾਕੇ', 'ਬਿੱਲੀ ਅੱਖ', 'ਮੋਰਨੀ' ਮੁੱਖ ਤੌਰ 'ਤੇ ਸ਼ਾਮਲ ਹਨ। ਫਿਲਮਾਂ ਦੇ ਨਾਲ-ਨਾਲ ਸੁਨੰਦਾ ਸ਼ਰਮਾ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਦਿਲਜੀਤ ਦੋਸਾਂਝ ਨਾਲ ਫਿਲਮ 'ਸੱਜਣ ਸਿੰਘ ਰੰਗਰੂਟ' 'ਚ ਵੀ ਕੰਮ ਕੀਤਾ ਸੀ, ਜਿਸ ਨੂੰ ਕਿ ਕਾਫੀ ਸਰਾਹਿਆ ਗਿਆ।


Tags: Nanki Da VeerOfficial VideoSunanda SharmaVeet BaljitStalinveerMad 4 Music

Edited By

Sunita

Sunita is News Editor at Jagbani.