ਜਲੰਧਰ (ਬਿਊਰੋ)— ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨੇ ਬਹੁਤ ਘੱਟ ਸਮੇਂ 'ਚ ਸ਼ੋਹਰਤ ਹਾਸਲ ਕੀਤੀ ਹੈ। ਸੁਨੰਦਾ ਦੇ ਗੀਤ ਉਸ ਦੇ ਫੈਨਜ਼ ਵਲੋਂ ਬੇਹੱਦ ਪਸੰਦ ਕੀਤੇ ਜਾਂਦੇ ਹਨ। ਹਾਲ ਹੀ 'ਚ ਸੁਨੰਦਾ ਦਾ ਨਵਾਂ ਗੀਤ 'ਸੈਂਡਲ' ਰਿਲੀਜ਼ ਹੋਇਆ। ਇਸ ਗੀਤ ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਿਊਜ਼ ਦੀ ਗੱਲ ਕਰੀਏ ਤਾਂ 'ਸੈਂਡਲ' ਗੀਤ ਨੂੰ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਸੁਨੰਦਾ ਸ਼ਰਮਾ ਵਲੋਂ ਗਾਏ 'ਸੈਂਡਲ' ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਸੁੱਖੀ ਨੇ ਦਿੱਤਾ ਹੈ।
ਗੀਤ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਡਾਇਰੈਕਟ ਕੀਤੀ ਹੈ। ਵੀਡੀਓ 'ਚ ਸੁਨੰਦਾ ਦਾ ਡਬਲ ਰੋਲ ਨਜ਼ਰ ਆ ਰਿਹਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। 'ਸੈਂਡਲ' ਗੀਤ ਮੈਡ 4 ਮਿਊਜ਼ਿਕ ਤੇ ਪਿੰਕੀ ਧਾਲੀਵਾਲ ਦੀ ਪੇਸ਼ਕਸ਼ ਹੈ। ਯੂਟਿਊਬ 'ਤੇ ਇਹ ਗੀਤ ਮੈਡ 4 ਮਿਊਜ਼ਿਕ ਚੈਨਲ 'ਤੇ ਰਿਲੀਜ਼ ਹੋਇਆ ਹੈ।