FacebookTwitterg+Mail

ਸੁਨੰਦਾ ਸ਼ਰਮਾ ਦੇ 'ਪਟਾਕੇ' ਗੀਤ ਦੇ ਮੁਰੀਦ ਹੋਏ ਰਣਵੀਰ ਸਿੰਘ

sunanda sharma patake song ranveer singh
14 June, 2017 06:28:35 PM

ਜਲੰਧਰ— ਸੁਨੰਦਾ ਸ਼ਰਮਾ ਦਾ 'ਪਟਾਕੇ' ਗੀਤ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। ਗੀਤ ਨੇ ਜਿਥੇ ਸੁਨੰਦਾ ਸ਼ਰਮਾ ਨੂੰ ਇਕ ਵੱਖਰਾ ਮੁਕਾਮ ਦਿੱਤਾ, ਉਥੇ ਬਾਲੀਵੁੱਡ 'ਚ ਵੀ ਇਸ ਨੂੰ ਪਸੰਦ ਕੀਤਾ ਗਿਆ। ਜੀ ਹਾਂ, ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਸੁਨੰਦਾ ਸ਼ਰਮਾ ਦੇ 'ਪਟਾਕੇ' ਗੀਤ ਦੀ ਤਾਰੀਫ ਕੀਤੀ ਤੇ ਖੁਦ ਇਸ ਗੀਤ ਨੂੰ ਗਾ ਕੇ ਵੀ ਸੁਣਾਇਆ।
ਰਣਵੀਰ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਮੇਕਅੱਪ ਆਰਟਿਸਟ ਹੈ, ਜਿਸ ਨੇ ਉਨ੍ਹਾਂ ਨਾਲ 'ਬਾਜੀਰਾਓ ਮਸਤਾਨੀ' 'ਚ ਕੰਮ ਕੀਤਾ ਤੇ ਹੁਣ ਅਗਾਮੀ ਫਿਲਮ 'ਪਦਮਾਵਤੀ' 'ਚ ਕੰਮ ਕਰ ਰਹੀ ਹੈ। ਉਹ ਹਰ ਹਫਤੇ ਰਣਵੀਰ ਨੂੰ ਨਵਾਂ ਗੀਤ ਸਿਖਾਉਂਦੀ ਹੈ। ਰਣਵੀਰ ਨੇ ਜਦੋਂ ਸੁਨੰਦਾ ਸ਼ਰਮਾ ਦਾ 'ਪਟਾਕੇ' ਗੀਤ ਸੁਣਿਆ ਤਾਂ ਉਹ ਉਸ ਦੇ ਮੁਰੀਦ ਹੋ ਗਏ।
ਇਸ ਦੀ ਇਕ ਵੀਡੀਓ ਵੀ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਰਣਵੀਰ ਇਸ ਗੀਤ ਨੂੰ ਗਾਉਂਦੇ ਵੀ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ 'ਪਟਾਕੇ' ਗੀਤ ਨੂੰ ਹੁਣ ਤਕ ਯੂਟਿਊਬ 'ਤੇ 4 ਕਰੋੜ 38 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Sunanda Sharma Ranveer Singh Patake ਸੁਨੰਦਾ ਸ਼ਰਮਾ ਪਟਾਕੇ ਰਣਵੀਰ ਸਿੰਘ