FacebookTwitterg+Mail

ਨਰਗਿਸ ਦੇ ਪਿਆਰ ਲਈ ਅੱਗ 'ਚ ਛਾਲ ਮਾਰ ਚੁੱਕੇ ਸਨ ਸੁਨੀਲ ਦੱਤ

suneel dutt
25 May, 2018 11:54:04 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਹਾਨ ਐਕਟਰ ਸੁਨੀਲ ਦੱਤ ਨੇ 25 ਮਈ 2005 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸੁਨੀਲ ਦੱਤ ਅਤੇ ਅਦਾਕਾਰਾ ਨਰਗਸ ਦੀ ਲਵ ਸਟੋਰੀ ਦੀ ਕਾਫ਼ੀ ਚਰਚਾ ਹੋਈ ਸੀ। ਉਨ੍ਹਾਂ ਦੀ ਲਵ ਸਟੋਰੀ ਕੁਝ ਇਸ ਤਰ੍ਹਾਂ ਸੀ ਕਿ ਉਸ 'ਤੇ ਇਕ ਫਿਲਮ ਵੀ ਬਣਾਈ ਜਾ ਸਕਦੀ ਸੀ। ਸੁਨੀਲ ਦੱਤ ਨੂੰ ਤਾਂ ਪਹਿਲੀ ਨਜ਼ਰ ਵਿਚ ਹੀ ਨਰਗਸ ਨਾਲ ਪਿਆਰ ਹੋ ਗਿਆ ਸੀ, ਦਰਅਸਲ ਉਨ੍ਹਾਂ ਨੇ ਇਕ ਪ੍ਰੀਮਿਅਰ ਦੌਰਾਨ ਨਰਗਿਸ ਨੂੰ ਦੇਖਿਆ ਸੀ ਉਸ ਵੇਲੇ ਨਰਗਿਸ ਸੁਨੀਲ ਨੂੰ ਬਹੁਤ ਪਸੰਦ ਆਈ ਸੀ ਪਰ ਉਹ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਪਾਏ ਸਨ।
Image result for sunil dutt with wife
ਸੁਨੀਲ ਦੱਤ ਨਰਗਿਸ ਨਾਲ ਪਿਆਰ ਦਾ ਇਜ਼ਹਾਰ ਕਰਨ ਵਿਚ ਡਰਦੇ ਸਨ, ਦਰਅਸਲ ਉਸ ਸਮੇਂ ਨਰਗਿਸ ਇਕ ਵੱਡੀ ਅਦਾਕਾਰਾ ਸੀ ਉਹੀ ਸੁਨੀਲ ਦੱਤ ਤਾਂ ਇੰਡਸਟਰੀ ਵਿਚ ਅਜੇ ਮਿਹਨਤ ਹੀ ਕਰ ਰਹੇ ਸਨ ਪਰ ਸੁਨੀਲ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਠੀਕ ਸਮੇਂ ਦਾ ਇੰਤਜ਼ਾਰ ਕੀਤਾ।
Image result for Nargis young
ਸੁਨੀਲ ਦੱਤ ਅਤੇ ਨਰਗਿਸ ਨੇ ਫਿਲਮ 'ਮਦਰ ਇੰਡੀਆ' ਵਿਚ ਇਕੱਠੇ ਕੰਮ ਕੀਤਾ ਇਸ ਦੌਰਾਨ ਉਨ੍ਹਾਂ ਵਿਚਕਾਰ ਦੀਆਂ ਦੂਰੀਆਂ ਹੌਲੀ-ਹੌਲੀ ਘੱਟ ਹੋਣ ਲੱਗੀਆਂ ਅਤੇ ਦੋਵਾਂ ਦੀ ਗੱਲ ਵੀ ਅੱਗੇ ਵਧਣ ਲੱਗੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਅੱਗ ਲੱਗ ਗਈ ਸੀ ਅਤੇ ਉਸ ਅੱਗ ਵਿਚ ਨਰਗਿਸ ਫੱਸ ਵੀ ਗਈ ਸੀ ਬਸ ਫਿਰ ਕੀ ਸੁਨੀਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਨਰਗਿਸ ਨੂੰ ਬਚਾਉਣ ਲਈ ਅੱਗ ਵਿਚ ਕੁੱਦ ਪਏ। ਨਰਗਿਸ ਨੂੰ ਸੁਨੀਲ ਇਸ ਤੋਂ ਬਾਅਦ ਤੋਂ ਹੀ ਬਹੁਤ ਪਸੰਦ ਆਉਣ ਲੱਗੇ ਅਤੇ ਦੋਵਾਂ ਵਿਚ ਪਿਆਰ ਹੋ ਗਿਆ।
Image result for Nargis with sunil datt
ਸੁਨੀਲ ਨਾਲ ਪਿਆਰ ਹੋਣ ਤੋਂ ਬਾਅਦ ਨਰਗਿਸ ਨੇ ਰਾਜ ਕਪੂਰ ਨਾਲ ਬਰੇਅਕਪ ਕਰ ਲਿਆ, ਦਰਅਸਲ ਨਰਗਸ ਨੂੰ ਇਕ ਅਜਿਹੇ ਇਨਸਾਨ ਦੀ ਲੋੜ ਸੀ ਜੋ ਉਨ੍ਹਾਂ ਨੂੰ ਪਿਆਰ ਕਰੇ, ਉਨ੍ਹਾਂ ਦੀ ਰਿਸਪੈਕਟ ਕਰੇ ਅਤੇ ਉਨ੍ਹਾਂ ਦਾ ਖਿਆਲ ਰੱਖੇ ਅਤੇ ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਸੁਨੀਲ ਵਿਚ ਨਜ਼ਰ ਆਈਆਂ। ਇਸ ਤੋਂ ਬਾਅਦ ਸੁਨੀਲ ਅਤੇ ਨਰਗਿਸ ਨੇ ਵਿਆਹ ਕਰ ਲਿਆ।


Tags: Suneel DuttNargisDeath AnniversaryMother India

Edited By

Manju

Manju is News Editor at Jagbani.