FacebookTwitterg+Mail

ਸੁਨੀਲ ਸ਼ੈੱਟੀ ਦੇ ਪਿਤਾ ਵੀਰੱਪਾ ਸ਼ੈੱਟੀ ਦਾ ਹੋਇਆ ਦੇਹਾਂਤ

suniel shetty
01 March, 2017 10:32:59 AM
ਨਵੀਂ ਦਿੱਲੀ— ਬੀਤੇ ਮੰਗਲਵਾਰ ਨੂੰ ਬਾਲੀਵੁੱਡ ਅਭਿਨੇਤਾ ਸੁਨੀਲ ਸੈੱਟੀ ਦੇ ਪਿਤਾ ਵੀਰੱਪਾ ਸ਼ੈੱਟੀ ਦਾ ਦੇਹਾਂਤ ਹੋ ਗਿਆ ਹੈ। ਉਹ 93 ਸਾਲ ਦੇ ਸਨ। ਉਨ੍ਹਾਂ ਨੂੰ ਇਲਾਜ ਲਈ ਬ੍ਰੀਚ ਕੈਂਡੀ ਹਸਪਤਾਲ 'ਚ ਭਾਰਤੀ ਕਰਵਾਇਆ ਗਿਆ ਸੀ। ਉਥੇ ਇਲਾਜ ਦੌਰਾਨ ਦੇਰ ਰਾਤ 1:30 ਵਜੇ ਦੀ ਮੌਤ ਹੋ ਗਈ। ਬੁੱਧਵਾਰ ਨੂੰ ਵੀਰੱਪਾ ਸ਼ੈੱਟੀ ਦੇ ਮ੍ਰਿਤਕ ਸਰੀਰ ਨੂੰ ਘਰ ਲਿਆਇਆ ਜਾਵੇਗਾ। ਇਸ ਤੋਂ ਬਾਅਦ ਬਾਕੀ ਦੀਆਂ ਰਸਮਾਂ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ, ਸੁਨੀਲ ਸ਼ੈੱਟੀ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ 'ਚੋਂ ਇੱਕ ਹੈ। ਇਨ੍ਹੀ ਦਿਨੀਂ ਉਹ ਆਪਣੇ ਬੱਚਿਆਂ ਦੇ ਕੈਰੀਅਰ ਨੂੰ ਸੈਟ ਕਰਨ 'ਚ ਰੁਝੇ ਹੋਏ ਹਨ। ਸੁਨੀਲ ਸ਼ੈੱਟੀ ਦੇ ਪਿਤਾ ਦਾ ਆਤਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ। ਪੂਰੇ ਸ਼ੈੱਟੀ ਪਰਿਵਾਰ ਲਈ ਇਹ ਇੱਕ ਗਹਿਰੇ ਸ਼ੋਕ ਦਾ ਸਮਾਂ ਹੈ।

Tags: Suniel ShettyVeerappa ShettydiedBreach Candy Hospitalਸੁਨੀਲ ਸੈੱਟੀਵੀਰੱਪਾ ਸ਼ੈੱਟੀ