FacebookTwitterg+Mail

ਤਸਵੀਰਾਂ 'ਚ ਦੇਖੋ ਸ਼ੁਨੀਲ ਸ਼ੈੱਟੀ ਦਾ ਬੇਟਾ ਪ੍ਰੇਮਿਕਾ ਨਾਲ ਕਿਵੇਂ ਕਰ ਰਿਹੈ ਮਜ਼ੇ

suniel shetty
03 July, 2017 01:35:42 PM

ਮੁੰਬਈ— ਅੱਜ-ਕੱਲ ਸਟਾਰ ਕਿਡਜ਼ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਅਫੇਰਅਜ਼ ਕਾਰਨ ਕਾਫੀ ਚਰਚਾ 'ਚ ਰਹਿੰਦੇ ਹਨ। ਜਾਨਹਵੀ ਕਪੂਰ, ਈਸ਼ਾਨ ਖੱਟਰ, ਸਾਰਾ ਅਲੀ ਖਾਨ ਦੀ ਲਿਸਟ 'ਚ ਹੁਣ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦਾ ਨਾਂ ਵੀ ਜੁੜ ਗਿਆ ਹੈ।

Punjabi Bollywood Tadka

ਅਹਾਨ ਜਲਦ ਹੀ ਸਾਜਿਦ ਨਾਡਿਆਵਾਲਾ ਦੀ ਫਿਲਮ ਤੋਂ ਬਾਲੀਵੁੱਡ 'ਚ ਐਂਟਰੀ ਲੈਣ ਵਾਲੇ ਹਨ ਪਰ ਫਿਲਮ ਤੋਂ ਪਹਿਲਾਂ ਉਹ ਆਪਣੀ ਕਥਿਤ ਗਰਲਫਰੈਂਡ ਤਾਨਿਆ ਸ਼ਰਾਫ ਨਾਲ ਈਵਨਿੰਗ ਆਊਟਿੰਗ ਤੇ ਨਜ਼ਰ ਆਏ।

Punjabi Bollywood Tadka
ਖਬਰਾਂ ਅਨੁਸਾਰ ਦੋਵੇਂ ਕਈ ਦਿਨਾਂ ਤੋਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਹਨ। ਕੁਝ ਸਮਾਂ ਪਹਿਲਾਂ ਸੁਨੀਲ ਸ਼ੈੱਟੀ ਨੇ ਕੰਨਫਰਮ ਕੀਤਾ ਸੀ ਕਿ ਅਹਾਨ ਦੀ ਗਰਲਫਰੈਂਡ ਹੈ।

Punjabi Bollywood Tadka

ਮੀਡੀਆ ਨਾਲ ਗੱਲ ਬਾਤ ਦੌਰਾਨ ਸੁਨੀਲ ਨੇ ਕਿਹਾ, ''ਮੈਨੂੰ ਉਸ ਦੀ ਪ੍ਰੇਮਿਕਾ ਬਾਰੇ ਨਹੀਂ ਪਤਾ। ਉਹ ਜਵਾਨ ਹੈ, ਉਸਦੀ ਗਰਲਫਰੈਂਡ ਤਾਂ ਹੋਵੇਗੀ ਹੀ। ਮੈਂ ਕਿਹਾ ਸੀ ਕਿ ਉਸ ਲੜਕੀ ਦੀ ਹਮੇਸ਼ਾ ਇੱਜ਼ਤ ਕਰਨਾ”।''

Punjabi Bollywood Tadka

ਅਹਾਨ ਕੁਝ ਸਮਾਂ ਪਹਿਲਾਂ ਸਲਮਾਨ ਖਾਨ ਨਾਲ ਨਜ਼ਰ ਆਏ ਸੀ ।ਤਾਂ ਇਹ ਖਬਰਾਂ ਆ ਰਹੀਆਂ ਸੀ ਕਿ ਅਹਾਨ ਹੁਣ ਫਿਲਮਾਂ 'ਚ ਆਉਣ ਲਈ ਤਿਆਰ ਹਨ।

Punjabi Bollywood Tadka

ਦੱਸ ਦੇਈਏ ਕਿ ਅਹਾਨ ਦੀ ਭੈਣ ਆਥਿਆ ਸ਼ੈੱਟੀ ਨੇ ਸਾਲ 2015 'ਚ 'ਹੀਰੋ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਨੂੰ ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀ।

Punjabi Bollywood Tadka

ਫਿਲਮ 'ਚ ਆਥਿਆ ਨਾਲ ਸੂਰਜ਼ ਪੰਚੋਲੀ ਨਜ਼ਰ ਆਏ ਸਨ।

Punjabi Bollywood Tadka


Tags: Bollywood Celebrity Hindi MovieSuniel ShettyAhan ShettyTania Shroffਸੁਨੀਲ ਸ਼ੈੱਟੀ ਅਹਾਨ ਸ਼ੈੱਟੀ ਤਾਨਿਆ ਸ਼ਰਾਫ