FacebookTwitterg+Mail

ਭੈਣ ਨਾਲ ਦਿਖਿਆ ਅਹਾਨ, ਕੈਮਰਾ ਵੇਖ ਦਿੱਤੀ ਅਜਿਹੀ ਪ੍ਰਤੀਕਿਰਿਆ

suniel shetty
02 February, 2018 12:22:07 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਤੇ ਬੇਟੀ ਆਥੀਆ ਸ਼ੈੱਟੀ ਬਹੁਤ ਘੱਟ ਇਕੱਠੇ ਦਿਖਾਈ ਦਿੱਤੇ ਹਨ। ਹਾਲ ਹੀ 'ਚ ਦੋਹਾਂ ਭੈਣ-ਭਰਾ ਨੂੰ ਮੁੰਬਈ 'ਚ ਇਕ ਕਲੀਨਿਕ ਬਾਹਰ ਦੇਖਿਆ ਗਿਆ।

Punjabi Bollywood Tadka
ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਉਹ ਵਾਪਸੀ ਕਰ ਰਹੇ ਹਨ। ਅਹਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਅਹਾਨ ਆਪਣੀ ਭੈਣ ਨੂੰ ਲੈ ਕੇ ਕਿੰਨਾ ਪ੍ਰੋਟੈਕਟਿਵ ਹੈ। ਉਹ ਵਾਰ-ਵਾਰ ਆਥੀਆ ਨੂੰ ਪਿੱਛੇ ਮੁੜ ਕੇ ਦੇਖ ਰਿਹਾ ਸੀ। ਹਾਲਾਂਕਿ ਅਹਾਨ, ਆਥੀਆ ਨਾਲੋਂ ਛੋਟਾ ਹੈ।

Punjabi Bollywood Tadka
ਆਥੀਆ ਇਸ ਮੌਕੇ ਸਟਾਈਲਿਸ਼ ਲੁੱਕ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ। ਆਥੀਆ ਬਾਲੀਵੁੱਡ 'ਚ ਫਿਲਮ 'ਹੀਰੋ' ਨਾਲ ਐਂਟਰੀ ਕਰ ਚੁੱਕੀ ਹੈ ਪਰ ਅਹਾਨ ਫਿਲਮ ਇੰਡਸਟਰੀ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਹਨ। ਜਾਣਕਾਰੀ ਮੁਤਾਬਕ ਉਹ ਜਲਦ ਹੀ ਸਾਜ਼ਿਦ ਨਾਡਿਆਵਾਲਾ ਦੀ ਐਕਸ਼ਨ ਫਿਲਮ ਨਾਲ ਬਾਲੀਵੁੱਡ ਡੈਬਿਊ ਕਰ ਸਕਦੇ ਹਨ।

Punjabi Bollywood Tadka


Tags: Suniel Shetty Aahan Shetty Athiya Shetty Sajid Nadiadwala Stylish Bollywood Actor

Edited By

Kapil Kumar

Kapil Kumar is News Editor at Jagbani.