FacebookTwitterg+Mail

ਹਰਿਦੁਆਰ 'ਚ ਬਾਬਾ ਰਾਮਦੇਵ ਤੋਂ ਯੋਗਾ ਸਿੱਖਣ ਪਹੁੰਚੇ ਸੁਨੀਲ ਸ਼ੈੱਟੀ

suniel shetty
05 May, 2018 06:29:06 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਜ਼ ਅਕਸਰ ਆਪਣੀ ਫਿੱਟਨੈੱਸ ਨੂੰ ਲੈ ਕੇ ਐਕਟਿਵ ਰਹਿੰਦੇ ਹਨ। ਉੱਥੇ ਹੀ ਕਈ ਫਿਲਮੀ ਸਿਤਾਰਿਆਂ ਤੋਂ ਬਾਅਦ ਹੁਣ ਅਭਿਨੇਤਾ ਸੁਨੀਲ ਸ਼ੈੱਟੀ ਬਾਬਾ ਰਾਮਦੇਵ ਦੀ ਪਨਾਹ 'ਚ ਪਹੁੰਚੇ ਹਨ। ਦਰਸਅਲ, ਹਾਲ ਹੀ 'ਚ ਉਨ੍ਹਾਂ ਹਰਿਦੁਆਰ ਜਾ ਕੇ ਬਾਬਾ ਰਾਮਦੇਵ ਤੋਂ ਯੋਗਾ ਸਿੱਖਿਆ ਹੈ। ਬਾਬਾ ਰਾਮਦੇਵ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨਾਲ ਸੁਨੀਲ ਸ਼ੈੱਟੀ ਧਿਆਨ ਲਾ ਕੇ ਬੈਠੇ ਹੋਏ ਸਨ। ਰਾਮਦੇਵ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸੁਨੀਲ ਸ਼ੈੱਟੀ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਆਏ ਸਨ, ਜਿੱਥੇ ਉਨ੍ਹਾਂ ਯੋਗਾ ਕੀਤਾ''।

ਦੱਸਣਯੋਗ ਹੈ ਕਿ ਦਸੰਬਰ, 2016 'ਚ ਬਾਬਾ ਰਾਮਦੇਵ ਨੇ ਰਣਵੀਰ ਸਿੰਘ ਨੂੰ ਯੋਗਾ ਅਭਿਆਸ ਕਰਵਾਇਆ ਸੀ। ਸੁਨੀਲ ਸ਼ੈੱਟੀ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਵਲੋਂ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉੱਥੇ ਹੀ ਯੂਜ਼ਰ ਨੇ ਲਿਖਿਆ ਕਿ ਇਹ ਅਭਿਆਸ ਅਜੀਬ ਹੈ ਤਾਂ ਕਿਸੇ ਨੇ ਲਿਖਿਆ ਇਹ ਸ਼ੈੱਟੀ ਬਾਬਾ ਹੈ।


Tags: Suniel Shetty Haridwar Ramdev Yoga Patanjali Yogpeeth Bollywood Actor

Edited By

Kapil Kumar

Kapil Kumar is News Editor at Jagbani.