FacebookTwitterg+Mail

56 ਦੀ ਉਮਰ 'ਚ ਸੁਨੀਲ ਸ਼ੈੱਟੀ ਨੇ ਕੀਤਾ ਆਪਣੀ ਫਿਟਨੈੱਸ ਦਾ ਖੁਲਾਸਾ, ਜਾਣ ਕੇ ਹੋਵੋਗੇ ਹੈਰਾਨ

suniel shetty
07 June, 2018 05:11:04 PM

ਮੁੰਬਈ (ਬਿਊਰੋ)— ਦੇਸ਼ 'ਚ ਫਿਟਨੈੱਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੀ ਜਿੰਮੇਵਾਰੀ ਚੁੱਕਦੇ ਹੋਏ ਅਦਾਕਾਰ ਸੁਨੀਲ ਸ਼ੈੱਟੀ ਕਹਿੰਦੇ ਹਨ ਕਿ ਇਸ ਦੇਸ਼ 'ਚ ਵੱਡੇ-ਵੱਡੇ ਅਭਿਆਨ ਚੱਲੇ ਹਨ ਪਰ ਫਿਟਨੈੱਸ ਨੂੰ ਲੈ ਕੇ ਕਦੇ ਕੋਈ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਭਾਰਤ 'ਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇੱਥੇ ਹਰ ਤੀਜਾ ਸ਼ਖਸ ਇਸ ਦੀ ਪਕੜ ਵਿੱਚ ਹੈ। ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ ਪਰ ਇਸ ਨਾਲ ਜੁੜੇ ਮਿੱਥ ਅਤੇ ਗਲਤ ਕਲਪਨਾਵਾਂ ਕਾਰਨ ਲੋਕਾਂ ਨੂੰ ਸਹੀ ਗਾਈਡੈਂਸ ਨਹੀਂ ਮਿਲ ਪਾਉਂਦੀ।

Punjabi Bollywood Tadka

ਦਿੱਲੀ 'ਚ 120 ਦਿਨਾਂ ਦੇ ਫਿਟਨੈੱਸ ਫੈਸਟੀਵਲ 'ਮਿਸ਼ਨ ਫਿੱਟ ਇੰਡੀਆ' ਦੇ ਲਾਂਚ ਮੌਕੇ ਤੇ ਸੁਨੀਲ ਸ਼ੈੱਟੀ ਨੇ ਦੱਸਿਆ ਕਿ ਸਾਡੇ ਦੇਸ਼ 'ਚ ਫਿਟਨੈੱਸ ਨੂੰ ਲੈ ਕੇ ਗਲਤ ਕਲਪਨਾਵਾਂ ਬਹੁਤ ਹਨ, ਚਾਵਲ ਨਾ ਖਾਓ, ਤਲਿਆ ਹੋਇਆ ਨਾ ਖਾਓ, ਮੀਠਾ ਨਾ ਖਾਓ, ਦਬਾ ਕੇ ਡਾਈਟਿੰਗ ਕਰੋ ਜਦਕਿ ਫਿੱਟ ਰਹਿਣ ਲਈ ਡਾਈਟਿੰਗ ਦੀ ਜ਼ਰੂਰਤ ਨਹੀਂ ਹੈ''। ਫਿੱਟ ਰਹਿਣ ਦੇ ਨਾਂ ਤੇ ਲੋਕਾਂ ਨੂੰ ਠੱਗ ਕੇ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ। ਮੋਟਾਪਾ ਘੱਟ ਕਰਨ ਲਈ ਗਲਤ ਕਲਪਨਾਵਾਂ ਲੋਕਾਂ 'ਚ ਦੇਖੀਆਂ ਜਾ ਰਹੀਆਂ ਹਨ ਜਦਕਿ ਫਿੱਟ ਰਹਿਣ ਲਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਘਰ ਬੈਠ ਕੇ ਸਹੀ ਅਤੇ ਵਧੀਆ ਸੰਤੁਲਿਤ ਆਹਾਰ ਖਾ ਕੇ ਫਿੱਟ ਰਹਿ ਸਕਦੇ ਹੋ।

Punjabi Bollywood Tadka
'ਮਿਸ਼ਨ ਫਿੱਟ ਇੰਡੀਆ' ਨਾਲ ਸੁਨੀਲ
'ਮਿਸ਼ਨ ਫਿੱਟ ਇੰਡੀਆ' ਨੂੰ ਦੇਸ਼ ਦੇ 43 ਸ਼ਹਿਰਾਂ 'ਚ ਚਾਰ ਪੜਾਵਾਂ 'ਚ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਲੋਕਾਂ ਨੂੰ ਫਿਟਨੈੱਸ ਵੱਲ ਜਾਗਰੂਕ ਕੀਤਾ ਜਾਵੇਗਾ। 'ਮਿਸ਼ਨ ਫਿੱਟ ਇੰਡੀਆ' ਬਾਰੇ 'ਚ ਉਹ ਕਹਿੰਦੇ ਹਨ ਕਿ ਇਸ ਮੁਹਿੰਮ ਦਾ ਮਕਸਦ ਹਰ ਭਾਰਤੀ ਨੂੰ ਫਿੱਟ ਰਹਿਣ ਲਈ ਉਤਸ਼ਾਹਿਤ ਕਰਨਾ ਹੈ। 

Punjabi Bollywood Tadka
ਚਾਵਲ ਖਾਣ ਨਾਲ ਹੁੰਦੀ ਹੈ ਦਿਨ ਦੀ ਸ਼ੁਰੂਆਤ
ਸੁਨੀਲ ਸੈੱਟੀ ਨੇ ਦੱਸਿਆ, ''ਮੇਰੇ ਦਿਨ ਦੀ ਸ਼ੁਰੂਆਤ ਹੀ ਚਾਵਲ ਨਾਲ ਹੁੰਦੀ ਹੈ ਪਰ ਮੈਂ ਫਿੱਟ ਹਾਂ। ਤੁਸੀਂ ਆਲੂ ਦਾ ਪਰਾਂਠਾ ਖਾਓ, ਕੋਈ ਪਰੇਸ਼ਾਨੀ ਨਹੀਂ ਹੈ ਪਰ ਇਸ ਨੂੰ ਕਦੋਂ ਅਤੇ ਕਿੰਨਾ ਖਾਣਾ ਹੈ, ਇਸ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਜਿਸ ਦਿਨ ਤੁਸੀਂ ਇਹ ਸਿਖ ਜਾਓਗੇ ਕਿ ਦਿਨ 'ਚ ਕਦੋਂ ਅਤੇ ਕੀ ਕਿੰਨੀ ਮਾਤਰਾ 'ਚ ਖਾਣੀ ਹੈ, ਉਸ ਸਮੇਂ ਤੁਸੀਂ ਫਿਟਨੈੱਸ ਦੇ ਗੁਰੂ ਬਣ ਜਾਓਗੇ।'' ਕਈ ਸਾਲਾਂ ਪਹਿਲਾਂ ਸੁਨੀਲ ਦਾ ਇੱਕ ਸ਼ੋਅ 'ਬਿਗੈਸਟ ਲੂਜ਼ਰ ਜੀਤੇਗਾ' ਵੀ ਫਿਟਨੈੱਸ ਬੇਸਡ ਸੀ ਤਾਂ ਅਜਿਹੇ 'ਚ ਇਹ ਨਵਾਂ ਪ੍ਰੋਜੈਕਟ ਉਸ ਨਾਲੋਂ ਵੀ ਵੱਖਰਾ ਹੋਣ ਜਾ ਰਿਹਾ ਹੈ। ਇਸ ਸਵਾਲ ਤੇ ਸੁਨੀਲ ਕਹਿੰਦੇ ਹਨ ਕਿ ਉਹ ਇੱਕ ਟੀ. ਵੀ. ਸ਼ੋਅ ਸੀ ਪਰ ਉਸ ਸ਼ੋਅ ਰਾਹੀਂ ਮੈਂ ਜਿਆਦਾ ਲੋਕਾਂ ਤੱਕ ਨਹੀਂ ਜੁੜ ਸਕਿਆ ਸੀ।


Tags: Suniel ShettyFitness ChallengeInstagramTv ShowBollywood Celebrity

Edited By

Chanda Verma

Chanda Verma is News Editor at Jagbani.