ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਨੇ ਆਪਣੀ ਪਤਨੀ ਮਾਨਾ ਸ਼ੈੱਟੀ ਦਾ ਬਰਥਡੇ ਆਪਣੇ ਦੋਸਤਾਂ ਨਾਲ ਮੁੰਬਈ 'ਚ ਸ਼ਾਨਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਹ ਡਿਨਰ ਅਤੇ ਪਾਰਟੀ ਤੋਂ ਬਾਅਦ ਕਾਫੀ ਮਸਤੀ ਕਰਦੇ ਦਿਖਾਈ ਦਿੱਤੇ। ਸੁਨੀਲ ਸ਼ੈੱਟੀ ਬਹੁਤ ਘੱਟ ਸਟਾਰ ਪਾਰਟੀਜ਼ ਅਤੇ ਐਵਾਰਡ ਫੰਕਸ਼ਨ 'ਚ ਦਿਖਾਈ ਦਿੰਦੇ ਹਨ ਪਰ ਪਤਨੀ ਦੇ ਜਨਮਦਿਨ 'ਤੇ ਉਹ ਕਾਫੀ ਮਸਤੀ ਕਰਦੇ ਦਿਖਾਈ ਦਿੱਤੇ। ਇਸ ਪਾਰਟੀ 'ਚ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਆਪਣੀ ਕਥਿਤ ਗਰਲਫਰੈਂਡ ਅਤੇ ਡਿਜ਼ਾਈਨਰ ਤਾਨਿਆ ਸ਼ਰਾਫ ਨਾਲ ਪਹੁੰਚੇ। ਅਹਾਨ ਸ਼ੈੱਟੀ ਅਕਸਰ ਹੀ ਤਾਨਿਆ ਨਾਲ ਲੰਚ, ਡਿਨਰ, ਮੂਵੀ ਅਤੇ ਇਕੱਠੇ ਘੁੰਮਦੇ ਨਜ਼ਰ ਆਉਂਦੇ ਹਨ। ਹਾਲਾਂਕਿ ਇਹ ਪਹਿਲੀ ਵਾਰ ਹੈ ਕਿ ਤਾਨਿਆ ਉਨ੍ਹਾਂ ਨਾਲ ਪਹਿਲੀ ਵਾਰ ਫੈਮਿਲੀ ਫੰਕਸ਼ਨ 'ਚ ਦਿਖਾਈ ਦਿੱਤੀ ਹੈ। ਸੁਨੀਲ ਸ਼ੈੱਟੀ ਦੀ ਪਤਨੀ ਮਾਨਾ ਸ਼ੈੱਟੀ ਨੇ ਇਸ ਦੌਰਾਨ ਪੈਪਰਾਜੀ ਨੂੰ ਖੂਬ ਪੋਜ਼ ਦਿੱਤੇ।