ਮੁੰਬਈ(ਬਿਊਰੋ)— ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਲੇਡੀ ਅੰਬਾਨੀ ਦਿਖਾਉਣ ਜਾ ਰਹੇ ਹਾਂ। ਜੋ ਪੈਸਿਆਂ ਦੇ ਮਾਮਲੇ 'ਚ ਐਕਟਰ ਪਤੀ ਤੋਂ ਇਕ ਕਦਮ ਅੱਗੇ ਹੈ। ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਐਕਟਰ ਸੁਨੀਲ ਸ਼ੈੱਟੀ ਦੀ ਪਤਨੀ ਮਾਨਾ ਸ਼ੈੱਟੀ ਦੀ। ਅੱਜ ਦੇ ਸਮੇਂ 'ਚ ਮਾਨਾ ਲਈ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰਨਾ ਚੁਟਕੀਆਂ ਦਾ ਕੰਮ ਹੈ। ਸਮੇਂ-ਸਮੇਂ 'ਤੇ ਇਹ ਫੰਡ ਇਕੱਠਾ ਕਰਦੀ ਹੈ ਤੇ ਲੜਕੀਆਂ-ਮਹਿਲਾਵਾਂ ਲਈ ਫੰਡ ਦੀ ਵਰਤੋ ਕਰਦੀ ਹੈ। ਮਾਨਾ ਸ਼ੈੱਟੀ ਫੰਡ ਇਕੱਠਾ ਕਰਨ ਲਈ 'ਆਰਾਇਸ਼' ਨਾਂ ਦੀ ਇਕ ਪ੍ਰਦਰਸ਼ਨੀ ਵੀ ਲਾਉਂਦੀ ਹੈ। ਇਸ ਦੇ ਉਲਟ ਸੁਨੀਲ ਸ਼ੈੱਟੀ ਸਾਲਾਨਾ ਕਰੀਬ 100 ਕਰੋੜ ਦੀ ਕਮਾਈ ਕਰਦੇ ਹਨ। ਇਹ ਅੰਕੜਾ ਇੰਟਰਨੈੱਟ 'ਤੇ ਵੀ ਮੌਜ਼ੂਦ ਹੈ। ਉਨ੍ਹਾਂ ਕੋਲ ਇਕ ਤੋਂ ਵਧ ਇਕ ਫਲੈਟ, ਲਗਜ਼ਰੀ ਕਾਰਾਂ, ਬਾਇਕ, ਹੋਟਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਇਕ ਪ੍ਰੋਡਕਸ਼ਨ ਹਾਊਸ ਵੀ ਹੈ ਪਰ ਸੁਨੀਲ ਸ਼ੈੱਟੀ ਤੋਂ ਮਾਨਾ ਸ਼ੈੱਟੀ ਕਮਾਈ ਦੇ ਮਾਮਲੇ 'ਚ ਇਕ ਕਦਮ ਅੱਗੇ ਹੀ ਰਹਿੰਦੀ ਹੈ। ਮਾਨਾ ਮੁਸਲੀਮ ਪਰਿਵਾਰ ਤੋਂ ਸੀ ਪਰ ਸੁਨੀਲ ਸ਼ੈੱਟੀ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ। ਉਨ੍ਹਾਂ ਨੇ ਮਾਨਾ ਨਾਲ ਵਿਆਹ ਕਰਵਾਇਆ। ਸਾਲ 1992 'ਚ ਫਿਲਮ 'ਬਲਵਾਨ' ਨਾਲ ਡੈਬਿਊ ਕਰ ਕੇ ਸੁਨੀਲ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ ਪਰ ਅੱਜ ਤੱਕ ਸੁਨੀਲ ਸ਼ੈੱਟੀ ਕਮਾਈ ਦੇ ਮਾਮਲੇ 'ਚ ਪਤਨੀ ਤੋਂ ਪਿੱਛੇ ਹੀ ਰਹੇ। ਸ਼ਾਇਦ ਮਾਨਾ ਦੀ ਕਿਸਮਤ ਸੁਨੀਲ ਨਾਲੋਂ ਜ਼ਿਆਦਾ ਧਨੀ ਹੈ। ਮਾਨਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਸੁਨੀਲ ਸ਼ੈੱਟੀ ਨੇ ਵੀ ਕਾਫੀ ਤਰੱਕੀ ਕੀਤੀ ਹੈ। ਅੱਜ ਦੋਵੇਂ ਮਿਲ ਕੇ ਇਕ ਵੱਡਾ ਪ੍ਰੋਜੈਕਟ ਚਲਾ ਰਹੇ ਹਨ, ਜਿਸ 'ਚ ਮੁੰਬਈ ਦੇ ਪੋਸ਼ ਇਲਾਕੇ 'ਚ ਲਗਜ਼ਰੀ ਵਿਲਾ ਬਣਾਉਣਗੇ। ਮਾਨਾ ਇਸ ਬਿਜ਼ਨੈੱਸ 'ਚ ਸੁਨੀਲ ਸ਼ੈੱਟੀ ਦੀ ਬਰਾਬਰ ਦੀ ਪਾਰਟਨਰ ਹੈ ਤੇ ਉਸ ਦੀ ਸਾਲਾਨਾ ਕਮਾਈ ਸੁਨੀਲ ਸ਼ੈੱਟੀ ਤੋਂ ਕਿਤੇ ਜ਼ਿਆਦਾ ਹੈ।