FacebookTwitterg+Mail

ਧੀ ਦੀ ਫਿਲਮ 'ਚ ਦਖਲਅੰਦਾਜ਼ੀ ਦੇ ਦੋਸ਼ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੁਨੀਲ ਸ਼ੈੱਟੀ

suniel shetty reaction on interfering in daughter athiya shetty
26 August, 2019 09:09:56 AM

ਮੁੰਬਈ (ਬਿਊਰੋ) – ਬਾਲੀਵੁੱਡ ਦੇ ਮਾਚੌ ਮੈਨ ਸੁਨੀਲ ਸ਼ੈੱਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਿਸੇ ਵੀ ਫਿਲਮ ’ਚ ਇੰਟਰਫੇਅਰ ਨਹੀਂ ਕੀਤਾ ਹੈ। ਸੁਨੀਲ ਸ਼ੈੱਟੀ ਪਿਛਲੇ ਦਿਨਾਂ ਇਕ ਵਿਵਾਦ ’ਚ ਘਿਰ ਗਏ ਸਨ , ਜਿਸ ਦੀ ਵਜ੍ਹਾ ਬਣੀ ਸੀ ਉਸ ਦੀ ਬੇਟੀ ਆਥੀਆ ਸ਼ੈੱਟੀ ਦੀ ਆਉਣ ਵਾਲੀ ਫਿਲਮ ‘ਮੋਤੀਚੂਰ ਚਕਨਾਚੂਰ’ ਦੇ ਨਿਰਮਾਤਾਵਾਂ ਨੇ ਸੁਨੀਲ ਸ਼ੈੱਟੀ ’ਤੇ ਫਿਲਮ ’ਚ ਬਹੁਤ ਜ਼ਿਆਦਾ ਦਖਲ ਕਰਨ ਦਾ ਦੋਸ ਲਾਉਂਦੇ ਹੋਏ ਪਬਲਿਕ ਨੋਟਿਸ ਭੇਜ ਦਿੱਤਾ ਸੀ। ਉਦੋਂ ਸੁਨੀਲ ਨੇ ਇਸ ਮਾਮਲੇ ’ਚ ਕੋਈ ਸਫਾਈ ਨਹੀਂ ਸੀ, ਪਰ ਹੁਣ ਉਨ੍ਹਾਂ ਨੇ ਇਸ ਮੁੱਦੇ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸੁਨੀਲ ਸ਼ੈੱਟੀ ਨੇ ਕਿਹਾ, ‘‘ਸਾਡੀ ਛੋਟੀ ਇੰਡਸਟਰੀ ਹੈ। 26 ਸਾਲ ਦੇ ਮੇਰੇ ਕਰੀਅਰ ’ਚ ਮੇਰਾ ਇਕ ਵੀ ਪ੍ਰੋਡਿਊਸਰ ਨਹੀਂ ਬੋਲ ਸਕਦਾ ਕਿ ਮੈਂ ਇੰਟਰਫੇਅਰ ਕੀਤਾ ਹੈ। ਪਰ ?? ਇਕ ਛੋਟੀ ਜਿਹੀ ਫੈਮਿਲੀ ਹੈ ਇਕ ਇੰਡਸਟਰੀ ਹੈ। ਫਾਇਨਲੀ ਫਿਲਮ ਚੰਗੀ ਬਣੀ, ਚੰਗੀ ਰਿਲੀਜ਼ ਹੋਵੇਗੀ, ਇਹੀ ਮੈਂ ਚਾਹੁੰਦਾ ਹਾਂ। ਜ਼ਿਕਰਯੋਗ ਹੈ ਕਿ ਫਿਲਮ ‘ਮੋਤੀਚੂਰ ਚਕਨਾਚੂਰ’ ਵਿਚ ਪਹਿਲੀ ਵਾਰ ਨਵਾਜੂਦੀਨ ਸਿੱਦੀਕੀ ਅਤੇ ਅਥਿਆ ਸ਼ੈੱਟੀ ਦੀ ਜੋੜੀ ਨਜ਼ਰ ਆਏਗੀ। ਇਸ ਫਿਲਮ ’ਚ ਅਥਿਆ ਅਜਿਹੀ ਤੇਜ਼-ਤਰਾਰ ਬੁੰਦੇਲਖੰਡੀ ਲੜਕੀ ਦੀ ਭੂਮਿਕਾ ਨਿਭਾ ਰਹੀ ਹੈ ਜੋ ਵਿਦੇਸ਼ ’ਚ ਨੌਕਰੀ ਕਰਨ ਆਏ ਐੈੈੱਨ. ਆਰ. ਆਈ. ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਉਥੇ ਦੂਜੇ ਪਾਸੇ ਫਿਲਮ ਦੇ ਹੀਰੋ ਨਵਾਜੂਦੀਨ ਹੈ ਜੋ ਜ਼ਿੰਦਗੀ ਦੇ 36 ਬਸੰਤ ਪਾਰ ਕਰਨ ਤੋਂ ਬਾਅਦ ਦੁਲਹਾ ਬਣਨ ਨੂੰ ਬੇਕਰਾਰ ਬੈਠੇ ਹਨ। ਫਿਲਮ ’ਚ ਇਨ੍ਹਾਂ ਦੋਹਾਂ ਵਿਚਾਲੇ ਖੱਟਾ-ਮਿੱਠਾ ਰਿਸ਼ਤਾ ਦੇਖਣ ਨੂੰ ਮਿਲੇਗਾ।


Tags: Sunil ShettyAthiya ShettyReactionInterferingMotichoor Chaknachoor

Edited By

Sunita

Sunita is News Editor at Jagbani.