FacebookTwitterg+Mail

ਕ੍ਰਿਕੇਟਰ ਪ੍ਰਿਥਵੀ 'ਤੇ ਬੈਨ ਲੱਗਣ ਤੋਂ ਬਾਅਦ ਸੁਨੀਲ ਸ਼ੈੱਟੀ ਦੀ ਨਸੀਹਤ

suniel shetty statement on cricketer prithvi shaw ban
01 August, 2019 10:04:47 AM

ਮੁੰਬਈ (ਬਿਊਰੋ) : ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਹ 'ਤੇ ਬੈਨ ਲੱਗਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਨੀਲ ਸ਼ੈੱਟੀ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਪ੍ਰਿਥਵੀ ਬਾਰੇ ਟਵਿਟਰ 'ਤੇ ਬਿਆਨ ਨੂੰ ਰੀ-ਟਵੀਟ ਕਰਦੇ ਹੋਏ ਉਮੀਦ ਕੀਤੀ ਹੈ ਕਿ ਉਹ ਦਮਦਾਰ ਵਾਪਸੀ ਕਰਨਗੇ। ਬੀ. ਸੀ. ਸੀ. ਆਈ. ਨੇ ਉਸ ਨੂੰ ਦਵਾਈਆਂ ਦਾ ਸੇਵਨ ਕਰਨ ਕਰਕੇ 8 ਮਹੀਨਿਆਂ ਲਈ ਬੈਨ ਕੀਤਾ ਹੈ। ਸੁਨੀਲ ਨੇ ਟਵਿਟਰ 'ਤੇ ਲਿਖਿਆ, ''ਖੁਦ 'ਤੇ ਅਤੇ ਆਪਣੇ ਟੇਲੈਂਟ 'ਤੇ ਯਕੀਨ ਰੱਖੋ ਪ੍ਰਿਥਵੀ... ਇਹ ਸਮਾਂ ਲੰਘ ਜਾਵੇਗਾ। ਉਮੀਦ ਹੈ ਕਿ ਤੁਸੀਂ ਹੋਰ ਮਜ਼ਬੂਤੀ ਨਾਲ ਵਾਪਸ ਆਓਗੇ। ਗੌਡ ਬਲੈਸ...ਹਮੇਸ਼ਾ।''


ਬੀ. ਸੀ. ਸੀ. ਆਈ. ਵੱਲੋਂ ਬੈਨ ਤੋਂ ਬਾਅਦ ਪ੍ਰਿਥਵੀ ਨੇ ਇਕ ਬਿਆਨ ਜ਼ਾਰੀ ਕੀਤਾ ਸੀ, ਜਿਸ 'ਚ ਉਸ ਨੇ ਆਪਣੀ ਗਲਤੀ ਮੰਨੀ ਸੀ। ਪ੍ਰਿਥਵੀ ਨੇ ਇਹ ਦਵਾਈਆਂ ਇੰਦੌਰ 'ਚ ਫਰਵਰੀ 'ਚ ਹੋਏ ਸਈਦ ਮੁਸ਼ਤਾਕ ਅਲੀ ਟਰੌਫੀ ਦੌਰਾਨ ਖੰਘ ਹੋਣ 'ਤੇ ਲਈ ਸੀ। ਇਸ ਨੂੰ ਡੋਪਿੰਗ ਨਿਯਮ ਦਾ ਉਲੰਘਨ ਕਿਹਾ ਗਿਆ। ਬੀ. ਸੀ. ਸੀ. ਆਈ. ਦਾ ਬੈਨ 16 ਮਾਰਚ, 2019 ਤੋਂ ਸ਼ੁਰੂ ਹੋ 15 ਨਵੰਬਰ 2019 ਤੱਕ ਰਹੇਗਾ।


Tags: Suniel ShettyPrithvi ShawBannedBCCI8 MonthsTwitterCricketer

Edited By

Sunita

Sunita is News Editor at Jagbani.