ਮੁੰਬਈ— ਰੀਲ ਲਾਈਫ 'ਚ ਤਾਂ ਸੁਨੀਲ ਸ਼ੈੱਟੀ ਨੇ ਕਈ ਫਿਲਮਾਂ 'ਚ ਬਿਜ਼ਨੈੱਸਮੈਨ ਦਾ ਰੋਲ ਨਿਭਾਇਆ ਹੈ, ਉਥੇ ਅਸਲ ਜ਼ਿੰਦਗੀ 'ਚ ਵੀ ਉਹ ਅਭਿਨੇਤਾ ਦੇ ਨਾਲ-ਨਾਲ ਇਕ ਬਿਜ਼ਨੈੱਸਮੈਨ ਵੀ ਹਨ। ਸਿਰਫ ਸੁਨੀਲ ਹੀ ਨਹੀਂ, ਉਨ੍ਹਾਂ ਦੀ ਪਤਨੀ ਮਾਨਾ ਸ਼ੈੱਟੀ ਬਿਜ਼ਨੈੱਸਵੂਮੈਨ ਹੈ ਤੇ ਉਨ੍ਹਾਂ ਤੋਂ ਕਈ ਜ਼ਿਆਦਾ ਅਮੀਰ ਹੈ। ਮਾਨਾ ਮਲਟੀ ਟਾਸਕਰ ਹੈ ਤੇ ਉਹ ਇਕੱਠਿਆਂ ਬਿਜ਼ਨੈੱਸਵੂਮੈਨ, ਸੋਸ਼ਲ ਵਰਕਰ, ਡਿਜ਼ਾਈਨਰ ਤੇ ਹੋਮ ਮੇਕਰ ਵਰਗੀਆਂ ਕਈ ਜ਼ਿੰਮੇਵਾਰੀਆਂ ਸੰਭਾਲ ਰਹੀ ਹੈ। ਮਾਨਾ ਸ਼ੈੱਟੀ ਇਕ 'ਆਰ-ਹਾਊਸ' ਨਾਂ ਦਾ ਲਾਈਫਸਟਾਈਲ ਸਟੋਰ ਚਲਾਉਂਦੀ ਹੈ। 2 ਫਲੋਰ 'ਚ ਫੈਲਿਆ ਇਹ ਸਟੋਰ ਵਰਲੀ 'ਚ ਹੈ, ਜਿਥੇ ਡੈਕੋਰੇਸ਼ਨ ਦਾ ਸਾਮਾਨ, ਲਾਈਟਿੰਗ ਤੇ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਹਰ ਲਗਜ਼ਰੀ ਚੀਜ਼ਾਂ ਮਿਲਦੀਆਂ ਹਨ। ਇਸ ਸਟੋਰ 'ਚ ਫਰਨੀਚਰ ਵੀ ਹੈ। ਮਾਨਾ ਦੱਸਦੀ ਹੈ ਕਿ ਉਸ ਦਾ ਫਰਨੀਚਰ 80 ਫੀਸਦੀ ਭਾਰਤ ਤੇ ਬਾਕੀ ਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਮੰਗਾਇਆ ਜਾਂਦਾ ਹੈ।