FacebookTwitterg+Mail

‘ਜੋ ਤਿੰਨ ਦਿਨ ਹੋਲੀ ਮਨਾਉਣ ਦੀ ਆਗਿਆ ਦੇਵੇਗਾ ਉਸਨੂੰ ਪਾਵਾਂਗਾ ਵੋਟ’

sunil grover
22 March, 2019 01:10:53 PM

ਜਲੰਧਰ(ਬਿਊਰੋ)— ਦੇਸ਼ 'ਚ ਚੋਣਾਂ ਦਾ ਮਾਹੌਲ ਹੈ। ਅਜਿਹੇ 'ਚ ਹਰ ਪਾਰਟੀ ਵੋਟਰਾਂ ਨੂੰ ਆਪਣੇ ਅੰਦਾਜ਼ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਮੇਡੀਅਨ ਸੁਨੀਲ ਗਰੋਵਰ ਨੇ ਸਾਫ ਐਲਾਨ ਕਰ ਦਿੱਤਾ ਹੈ ਕਿ ਜੋ ਉਨ੍ਹਾਂ ਦੀ ਇਕ ਖਾਸ ਮੰਗ ਨੂੰ ਪੂਰਾ ਕਰਨਗੇ ਉਨ੍ਹਾਂ ਦਾ ਵੋਟ ਉਸੇ ਪਾਰਟੀ ਨੂੰ ਜਾਵੇਗਾ। ਆਪਣੀ ਮੰਗ ਨੂੰ ਸੁਨੀਲ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜੀ ਹਾਂ, ਸੁਨੀਲ ਨੇ ਰਾਜਨੀਤੀਕ ਪਾਰਟੀਆਂ ਤੋਂ ਹੋਲੀ ਦਾ ਤਿਉਹਾਰ ਇਕ ਨਹੀਂ ਸਗੋਂ ਤਿੰਨ ਦਿਨ ਤੱਕ ਵਧਾਉਣ ਦੀ ਮੰਗ ਕੀਤੀ ਹੈ। ਜਦਕਿ ਅਜਿਹਾ ਕਰਨਾ ਕਿਸੇ ਵੀ ਪਾਰਟੀ ਲਈ ਮੁਮਕਿਨ ਨਹੀਂ ਹੈ।


ਅਜਿਹਾ ਟਵੀਟ ਕਰ ਸੁਨੀਲ ਨੇ ਚੋਣਾਂ ਦੇ ਸਮੇਂ ਹੋਲੀ 'ਤੇ ਚੁਟਕੀ ਲਈ ਹੈ ਅਤੇ ਇਸ 'ਤੇ ਸੁਨੀਲ ਦੇ ਫੈਨਜ਼ ਵੀ ਖੂਬ ਮਜ਼ੇ ਲੈ ਰਹੇ ਹਨ ਨਾਲ ਹੀ ਸੁਨੀਲ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਸੁਨੀਲ ਬਿਹਤਰੀਨ ਕਾਮੇਡੀ ਲਈ ਮਸ਼ਹੂਰ ਹਨ। ਉਹ ਆਪਣੇ ਕਾਮੇਡੀ ਪੰਚ ਲਈ ਵੀ ਜਾਣੇ ਜਾਂਦੇ ਹਨ। ਸੁਨੀਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਜਲਦ ਹੀ ਸੁਨੀਲ, ਸਲਮਾਨ ਖਾਨ ਨਾਲ ਫਿਲਮ 'ਭਾਰਤ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।


Tags: Sunil GroverLok Sabha ElectionsTwitter

Edited By

Manju

Manju is News Editor at Jagbani.