FacebookTwitterg+Mail

ਇੰਟਰਨੈੱਟ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਸੁਨੀਲ ਗਰੋਵਰ ਦੇ ਬਰਥਡੇ ਦਾ ਇਹ ਵੀਡੀਓ

sunil grover
20 August, 2019 10:13:30 AM

ਮੁੰਬਈ(ਬਿਊਰੋ)— ਫਿਲਮ ਅਭਿਨੇਤਾ ਬਣੇ ਸੁਨੀਲ ਗਰੋਵਰ ਲਈ ਇਹ ਸਾਲ ਕਾਫੀ ਵਧੀਆ ਰਿਹਾ ਹੈ। ਉਨ੍ਹਾਂ ਦੀ ਪਹਿਲੀ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕੀਤੀ ਹੈ। ਸੁਨੀਲ ਗਰੋਵਰ ਅਕਸ਼ੈ ਕੁਮਾਰ, ਅਜੇ ਦੇਵਗਨ, ਜਿੰਮੀ ਸ਼ੇਰਗਿੱਲ, ਟਾਈਗਰ ਸ਼ਰਾਫ, ਵਰਗੇ ਕਈ ਨਾਮੀ ਅਦਾਕਾਰਾਂ ਨਾਲ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਸੁਨੀਲ ਗਰੋਵਰ ਦਾ ਇਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦਈਏ ਇਹ ਵੀਡੀਓ ਕੁਝ ਦਿਨ ਪੁਰਾਣਾ ਹੈ, ਇਸ ਵੀਡੀਓ 'ਚ ਉਹ ਆਪਣਾ ਬਰਥਡੇ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।


ਇਸ ਵੀਡੀਓ ਚ ਉਨ੍ਹਾਂ ਨਾਲ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨਜ਼ਰ ਆ ਰਹੇ ਹਨ। ਵੀਡੀਓ ਚ ਉਹ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵੇਂ ਮਸ਼ਹੂਰ ਐਕਟਰਾਂ ਦੀ ਸੁਨੀਲ ਗਰੋਵਰ ਨਾਲ ਕਾਫੀ ਵਧੀਆ ਦੋਸਤੀ ਹੈ। ਇਸ ਵੀਡੀਓ ਨੂੰ ਟੋਨੀ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਇਕ ਲੱਖ ਤੋਂ ਵੱਧ ਵਿਊਜ਼ ਤੇ ਹਾਜ਼ਰਾਂ ਹੀ ਕੁਮੈਂਟਸ ਮਿਲ ਚੁੱਕੇ ਹਨ। ਗੱਲ ਕਰੀਏ ਸੁਨੀਲ ਗਰੋਵਰ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਫਿਲਮ 'ਭਾਰਤ' 'ਚ ਨਜ਼ਰ ਆਏ ਸਨ।


Tags: Sunil GroverBirthday VideoTony KakkarSalman KhanShahrukh KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari